ਪਰਾਲੀ ਨਾ ਸਾੜ ਕੇ ਪਠਾਨਕੋਟ ਦੇ ਕਿਸਾਨ ਮਾਲੋ-ਮਾਲ

pathankot-became-pollution-free-district

ਪਰਾਲੀ ਨਾ ਸਾੜਨ ਦੇ ਮਾਮਲੇ ਦੇ ਵਿੱਚ ਪੰਜਾਬ ਦਾ ਪਠਾਨਕੋਟ ਜ਼ਿਲ੍ਹਾ ਬਾਕੀ ਜ਼ਿਲਿਆਂ ਦੇ ਲਈ ਮਿਸਾਲ ਬਣ ਚੁੱਕਾ ਹੈ। ਇਸ ਵਾਰ ਪਠਾਨਕੋਟ ਜ਼ਿਲ੍ਹੇ ਤੋਂ ਪਰਾਲੀ ਸਾੜਨ ਦੇ ਸਿਰਫ ਦੋ ਮਾਮਲੇ ਹੀ ਸਾਹਮਣੇ ਆਏ ਹਨ। ਸਰਕਾਰ ਨੇ ਲਗਾਤਾਰ ਚੌਥੇ ਸਾਲ ਪਠਾਨਕੋਟ ਨੂੰ ਪ੍ਰਦੁਸ਼ਣ ਰਹਿਤ ਜ਼ਿਲ੍ਹਾ ਦੀ ਖਿਤਾਬ ਦਿੱਤਾ ਹੈ। ਡੀਸੀ ਰਾਮਬੀਰ ਨੇ ਵੀਰਵਾਰ ਨੂੰ ਮਿੰਨੀ ਸਕੱਤਰੇਤ ‘ਚ ਜ਼ਿਲ੍ਹੇ ਦੇ 570 ਕਿਸਾਨਾਂ ਨੂੰ ਸ਼ਲਾਘਾ ਪੱਤਰ ਦੇ ਸਨਮਾਨਿਤ ਕੀਤਾ।

ਤੁਹਾਡੀ ਜਾਣਕਾਰੀ ਦੇ ਲਈ ਤੁਹਾਨੂੰ ਦੱਸ ਦੇਈਏ ਕਿ ਪਠਾਨਕੋਟ ਵਿੱਚ 2017 ‘ਚ 12 ਅਤੇ 2018 ‘ਚ ਪਰਾਲੀ ਸਾੜਣ ਦੇ ਮਹਿਜ਼ 9 ਮਾਮਲੇ ਸਾਹਿਣੇ ਆਏ ਸੀ। ਪਰ ਹੁਣ ਪਠਾਨਕੋਟ ਦੇ ਵਿੱਚ ਪਰਾਲੀ ਸਾੜਣ ਦੇ ਮਹਿਜ਼ ਦੋ ਮਾਮਲੇ ਹੀ ਸਾਹਮਣੇ ਆਏ ਹਨ। ਜਿਨ੍ਹਾਂ ਪਿੰਡਾਂ ਦੇ ਕਿਸਾਨਾਂ ਨੇ ਅੱਗ ਲਗਾਈ ਉਨ੍ਹਾਂ ‘ਤੇ ਮਾਮਲੇ ਦਰਜ ਕੀਤੇ ਗਏ। ਪਠਾਨਕੋਟ ਦੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਪਰਾਲੀ ਗੁੱਜਰ ਭਾਈਚਾਰੇ ਨੂੰ ਵੇਚੀ। 4200 ਰੁਪਏ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਕਿਸਾਨਾਂ ਨੇ ਪਰਾਲੀ ਵੇਚ 112 ਕਰੋੜ 8 ਲੱਖ 75 ਹਜ਼ਾਰ ਰੁਪਏ ਦੀ ਕਮਾਈ ਕੀਤੀ।

ਜ਼ਰੂਰ ਪੜ੍ਹੋ: ਖੰਨਾ ਦੇ ਵਿੱਚ ਦੋ ਹਮਲਾਵਰਾਂ ਨੇ ਔਰਤ ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਪਠਾਨਕੋਟ ਜ਼ਿਲ੍ਹੇ ਦੇ ਡੀਸੀ ਦਾ ਕਹਿਣਾ ਹੈ ਕਿ ਪਰਾਲੀ ਤੋਂ ਨਿਜਾਤ ਪਾਉਣ ਲਈ ਕੁਝ ਮਸ਼ੀਨਾਂ ਈਜਾਦ ਹੋ ਚੁੱਕੀਆਂ ਹਨ। ਜਿਨ੍ਹਾਂ ਨੂੰ ਇੱਕ ਕਿਸਾਨ ਵੱਲੋਂ ਖਰੀਦਣਾ ਮੁਸ਼ਕਿਲ ਸੀ ਜਿਸ ਕਰਕੇ ਕਿਸਾਨਾਂ ਦੇ ਗਰੁੱਪ ਬਣਾਏ ਗਏ। ਸਾਰੇ ਕਿਸਾਨਾਂ ਨੇ ਮਿਲਕੇ ਵੱਖ-ਵੱਖ ਮਸ਼ੀਨਾਂ ਖਰੀਦੀਆਂ। ਪ੍ਰਸਾਸ਼ਨ ਨੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ 10 ਮਸ਼ੀਨਰੀ ਬੈਂਕ ਵੀ ਸਥਾਪਿਤ ਕੀਤੇ ਅਤੇ ਕਿਸਾਨਾਂ ਨੂੰ 80 ਫੀਸਦ ਸਬਸਿਡੀ ‘ਤੇ ਮਸ਼ੀਨਰੀ ਉਪਲੱਬਧ ਕਰਵਾਈ।