ਸਰਕਾਰ ਤੋਂ ਸ਼ਗਨ ਸਕੀਮ ਦਾ ਫਾਇਦਾ ਲੈਣ ਲਈ ਆਪਣੇ ਪਤੀ ਨੂੰ ਐਲਾਨਿਆ ਮਿਰਤਕ

shagun-scheme

ਬਠਿੰਡਾ ਦੇ ਪਿੰਡ ਮੌੜ ਮੰਡੀ ਦੇ ਵਿੱਚ ਉਸ ਸਮੇ ਪੁਲਿਸ ਨੂੰ ਆਪਣੇ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਪੁਲਿਸ ਪ੍ਰਸ਼ਾਸਨ, ਘਰੇਲੂ ਮੈਂਬਰਾਂ ਅਤੇ ਸਿਆਸੀ ਆਗੂਆਂ ‘ਤੇ ਧੱਕੇਸ਼ਾਹੀ ਦੇ ਦੋਸ਼ ਲਾਉਂਦਾ ਹੋਇਆ ਇਕ ਵਿਅਕਤੀ ਇਨਸਾਫ਼ ਲੈਣ ਲਈ ਪਿੰਡ ਮੌੜ ਖੁਰਦ ਵਿਖੇ ਪਾਣੀ ਦੀ ਟੈਂਕੀ ‘ਤੇ ਚੜ੍ਹ ਗਿਆ। ਟੈਂਕੀ ਤੇ ਚੜ੍ਹੇ ਵਿਅਕਤੀ ਦਾ ਕਹਿਣਾ ਹੈ ਕਿ ਇੱਕ ਰਾਸ਼ਟਰੀ ਪਾਰਟੀ ਦੇ ਆਗੂ ਦੀ ਦਖ਼ਲ-ਅੰਦਾਜ਼ੀ ਦੇ ਨਾਲ ਉਸ ਦਾ ਸਾਰਾ ਘਰ ਬਰਬਾਦ ਹੋ ਗਿਆ ਹੈ।

ਟੈਂਕੀ ‘ਤੇ ਚੜ੍ਹੇ ਬ੍ਰਿਸ਼ਭਾਨ ਸਿੰਘ ਪੁੱਤਰ ਲਾਲ ਸਿੰਘ ਵਾਸੀ ਮੌੜ ਖੁਰਦ ਦਾ ਕਹਿਣਾ ਹੈ ਕਿ ਸਿਆਸੀ ਜ਼ੋਰ ਓਂ ਕਰਕੇ ਪੁਲਿਸ ਪ੍ਰਸ਼ਾਸਨ ਨੇ ਉਸ ਤੇ ਕਈ ਝੂਠੇ ਪਰਚੇ ਵੀ ਕੀਤੇ ਹਨ। ਉਸ ਦਾ ਕਹਿਣਾ ਹੈ ਕਿ ਇਸ ਧੱਕੇਸ਼ਾਹੀ ਖਿਲਾਫ਼ ਉਨ੍ਹਾਂ ਵੱਲੋਂ ਪੁਲਿਸ ਪ੍ਰਸ਼ਾਸਨ ਅਤੇ ਉੱਚ ਅਧਿਕਾਰੀਆਂ ਨੂੰ ਵਾਰ-ਵਾਰ ਫਰਿਆਦ ਕੀਤੀ ਗਈ ਪਰ ਕਿਤੇ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਉਸ ਸਮੇਂ ਦੇ ਤਿੰਨ ਪੁਲਿਸ ਮੁਲਾਜ਼ਮਾਂ ‘ਤੇ ਦੋਸ਼ ਲਾਇਆ ਕਿ ਪੁਲਿਸ ਪ੍ਰਸ਼ਾਸਨ ਨੇ ਡਰਾ ਧਮਕਾ ਕੇ ਧੱਕੇਸ਼ਾਹੀ ਦੇ ਨਾਲ-ਨਾਲ ਉਨ੍ਹਾਂ ਤੋਂ 50,000 ਰੁਪਏ ਵੀ ਲੈ ਲਏ ਅਤੇ ਉਨ੍ਹਾਂ ‘ਤੇ ਝੂਠੇ ਪਰਚੇ ਵੀ ਦਰਜ ਕਰ ਦਿੱਤੇ।

ਜ਼ਰੂਰ ਪੜ੍ਹੋ: ਪਾਕਿਸਤਾਨ ਦੇ ਸਿੰਧ ਪ੍ਰਾਂਤ ਵਿੱਚ ਅਸਮਾਨੀ ਬਿਜਲੀ ਡਿੱਗਣ ਨਾਲ 20 ਲੋਕਾਂ ਦੀ ਮੌਤ, ਹਾਈ ਅਲਰਟ ਜਾਰੀ

ਬ੍ਰਿਸ਼ਭਾਨ ਨੇ ਦੱਸਿਆ ਲੜਕੀ ਦੇ ਵਿਆਹ ਦੀ ਸ਼ਗਨ ਸਕੀਮ ਲੈਣ ਲਈ ਮੇਰੀ ਪਤਨੀ, ਉਨ੍ਹਾਂ ਦੀ ਸਹਾਇਤਾ ਕਰ ਰਹੇ ਸਿਆਸੀ ਆਗੂਆਂ ਅਤੇ ਪਿੰਡ ਦੇ ਇਕ ਕੌਂਸਲਰ ਨੇ ਉਸ ਨੂੰ ਮਰਿਆ ਤੱਕ ਐਲਾਨ ਕਰ ਦਿੱਤਾ ਅਤੇ ਵਿਆਹ ਦੇ ਕਾਰਡ ‘ਚ ਵੀ ਉਸ ਨੂੰ ਸਵਰਗਵਾਸੀ ਤੱਕ ਦਿਖਾ ਦਿੱਤਾ। ਇਸ ਸਬੰਧੀ ਲੱਗੇ ਦੋਸ਼ਾਂ ਨੂੰ ਨਿਰਆਧਾਰ ਦੱਸਦੇ ਹੋਏ ਇਕ ਰਾਸ਼ਟਰੀ ਪਾਰਟੀ ਦੇ ਆਗੂ ਨੇ ਕਿਹਾ ਕਿ ਬ੍ਰਿਸ਼ਭਾਨ ਸਿੰਘ ਦਾ ਘਰੇਲੂ ਝਗੜਾ ਹੈ ਅਤੇ ਉਸ ਦੀ ਪਤਨੀ ਸਾਡੇ ਪਿੰਡ ਦੀ ਲੜਕੀ ਹੈ। ਮੇਰਾ ਇਸ ਮਾਮਲੇ ਨਾਲ ਕੋਈ ਸਬੰਧ ਨਹੀਂ। ਇਸ ਪਰਿਵਾਰ ਦਾ ਕੋਰਟ ‘ਚ ਕੋਈ ਕੇਸ ਚਲਦਾ ਹੈ ਜਿਸ ਤੋਂ ਘਬਰਾ ਕੇ ਇਹ ਵਿਅਕਤੀ ਰਾਜਨੀਤਿਕ ਲੋਕਾਂ ਅਤੇ ਪੁਲਸ ਅਧਿਕਾਰੀਆਂ ‘ਤੇ ਝੂਠੇ ਦੋਸ਼ ਲਾ ਰਿਹਾ ਹੈ।