ਸ਼ਹਿਰ ਵਾਸੀਆਂ ਨੂੰ ਏਅਰ ਇੰਡੀਆ ਨੇ ਦਿੱਤਾ ਖਾਸ ਤੋਹਫ਼ਾ

air-india-flight-candigarh-to-dharmshala

ਇੰਟਰਨੈਸ਼ਨਲ ਏਅਰਪੋਰਟ ਅਥਾਰਟੀ ਨੇ ਸ਼ਹਿਰ ਵਾਸੀਆਂ ਨੂੰ ਵਿੰਟਰ ਸੀਜ਼ਨ ਦਾ ਤੋਹਫ਼ਾ ਦਿੱਤਾ ਹੈ। ਜੀ ਹਾਂ, ਇੰਟਰਨੈਸ਼ਨਲ ਏਅਰਪੋਰਟ ਅਥਾਰਟੀ ਨੇ ਚੰਡੀਗੜ੍ਹ ਤੋਂ ਧਰਮਸ਼ਾਲਾ ਦੀ ਉਡਾਣ ਸ਼ੁਰੂ ਕਰ ਦਿੱਤੀ ਹੈ। ਇਹ ਸੇਵਾ ਇਸ ਹਫਤੇ ਸ਼ਨੀਵਾਰ ਨੂੰ ਸ਼ੁਰੂ ਹੋਣ ਜਾ ਰਹੀ ਹੈ।

ਜ਼ਰੂਰ ਪੜ੍ਹੋ: ਪਾਕਿਸਤਾਨ ਦੇ ਸਿੰਧ ਪ੍ਰਾਂਤ ਵਿੱਚ ਅਸਮਾਨੀ ਬਿਜਲੀ ਡਿੱਗਣ ਨਾਲ 20 ਲੋਕਾਂ ਦੀ ਮੌਤ, ਹਾਈ ਅਲਰਟ ਜਾਰੀ

ਏਅਰਪੋਰਟ ਦੇ ਪਬਲਿਕ ਰਿਲੇਸ਼ਨ ਅਫਸਰ ਪ੍ਰਿੰਸੀ ਦਾ ਕਹਿਣਾ ਹੈ ਕਿ ਇਹ ਉਡਾਣ ਏਅਰ ਇੰਡੀਆ ਏਅਰਲਾਈਨਜ਼ ਵਲੋਂ ਸ਼ੁਰੂ ਕੀਤੀ ਗਈ ਹੈ। ਇਹ ਉਡਾਣ ਸਵੇਰੇ 9.15 ਵਜੇ ਧਰਮਸ਼ਾਲਾ ਤੋਂ ਚੰਡੀਗੜ੍ਹ ਪੁੱਜੇਗੀ, ਜਦੋਂ ਕਿ ਚੰਡੀਗੜ੍ਹ ਤੋਂ ਧਰਮਸ਼ਾਲਾ ਲਈ 9.40 ਵਜੇ ਉਡਾਣ ਭਰੇਗੀ। ਇਸ ਉਡਾਣ ਦਾ ਕਿਰਾਇਆ 1698 ਰੁਪਏ ਤੋਂ ਸ਼ੁਰੂ ਹੋਵੇਗਾ। ਏਅਰਪੋਰਟ ਦੇ ਪਬਲਿਕ ਰਿਲੇਸ਼ਨ ਅਫਸਰ ਪ੍ਰਿੰਸੀ ਨੇ ਦੱਸਿਆ ਕਿ ਇਹ ਉਡਾਣ ਹਫਤੇ ‘ਚ 6 ਦਿਨ ਚੱਲੇਗੀ ਅਤੇ ਐਤਵਾਰ ਨੂੰ ਬੰਦ ਰਹੇਗੀ।