Corona in Germany: Germany ਦੇ ਵਿੱਚ Corona ਦਾ ਕਹਿਰ, ਇੱਕੋ ਦਿਨ ਵਿੱਚ 4764 ਮਾਮਲੇ ਆਏ ਸਾਹਮਣੇ

coronavirus-in-germany-4764-new-cases

Corona Virus in Germany: Germany ਵਿਚ ਇਕ ਦਿਨ ਵਿਚ ਹੀ Coron Virus ਦੇ 4,764 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਇੱਥੇ ਇਸ ਮਹਾਮਾਰੀ ਕਾਰਨ ਪੀੜਤਾਂ ਦੀ ਗਿਣਤੀ ਵਧ ਕੇ 31,370 ਹੋ ਗਈ ਹੈ। ਰਾਬਰਟ ਕੋਚ ਸੰਸਥਾਨ ਨੇ ਇਹ ਜਾਣਕਾਰੀ ਦਿੱਤੀ। Corona ਦੇ ਸਭ ਤੋਂ ਵੱਧ ਮਾਮਲਿਆਂ ਵਾਲੇ ਦੇਸ਼ਾਂ ਦੀ ਲਿਸਟ ਵਿਚ ਜਰਮਨੀ ਦਾ ਨਾਂ ਵੀ ਸ਼ਾਮਲ ਹੈ ਪਰ ਇੱਥੇ ਬਾਕੀ ਦੇਸ਼ਾਂ ਨਾਲੋਂ ਮੌਤਾਂ ਦੀ ਗਿਣਤੀ ਕਾਫੀ ਘੱਟ ਹੈ। ਇੱਥੇ ਹੁਣ ਤਕ 130 ਮੌਤਾਂ ਹੀ ਹੋਈਆਂ ਹਨ ਜਦ ਕਿ ਇਸ ਦੇ ਮੁਕਾਬਲੇ ਇਟਲੀ ਅਤੇ ਸਪੇਨ ਵਿਚ ਮੌਤਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ।

ਇਹ ਵੀ ਪੜ੍ਹੋ: Hanta Virus in China: CoronaVirus ਤੋਂ ਬਾਅਦ ਚੀਨ ਵਿੱਚ ਫੈਲਿਆ Hanta Virus, ਲੋਕਾਂ ਦੇ ਵਿੱਚ ਮੱਚਿਆ ਹੜਕੰਪ

ਜ਼ਿਕਰਯੋਗ ਹੈ ਕਿ ਇਟਲੀ ਵਿਚ 6,820 ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਹਨ ਤੇ ਕੁੱਲ 63,927 ਲੋਕ ਇਨਫੈਕਟਡ ਹਨ। ਸਪੇਨ ਵਿਚ ਪੀੜਤਾਂ ਦੀ ਗਿਣਤੀ 35,000 ਹੈ ਪਰ ਇੱਥੇ ਮੌਤਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ। ਇੱਥੇ ਹੁਣ ਤਕ 2,318 ਲੋਕਾਂ ਦੀ ਮੌਤ ਹੋ ਚੁੱਕੀ ਹੈ। ਤੁਹਾਨੂੰ ਦੱਸ ਦਈਏ ਕਿ Germany ਵਿਚ 80 ਫੀਸਦੀ ਇਨਫੈਕਟਡ ਲੋਕਾਂ ਦੀ ਉਮਰ 60 ਸਾਲ ਹੈ। ਹਾਲਾਂਕਿ ਇਟਲੀ ਵਿਚ 74 ਫੀਸਦੀ 50 ਸਾਲ ਦੀ ਉਮਰ ਦੇ ਲੋਕ ਇਨਫੈਕਟਡ ਹੋਏ ਹਨ। Germany ਵਿਚ ਦੋ ਤੋਂ ਵਧੇਰੇ ਲੋਕਾਂ ਦੇ ਇਕੱਠੇ ਬਾਹਰ ਜਾਣ ‘ਤੇ ਪੂਰੀ ਪਾਬੰਦੀ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ