Corona Virus in Ludhiana : ਲੁਧਿਆਣਾ ਤੋਂ ਕੋਰੋਨਾ ਦਾ ਪਹਿਲਾ ਪੋਜ਼ੀਟਿਵ ਕੇਸ ਆਇਆ ਸਾਹਮਣੇ

First Positive Case of Corona Virus in Ludhiana

Corona Virus in Ludhiana : ਲੁਧਿਆਣਾ ਤੋਂ Corona Virus ਬਾਰੇ ਵੱਡੀ ਖ਼ਬਰ ਸਾਹਮਣੇ ਆਈ ਹੈ। ਮਹਾਂਮਾਰੀ ਨੇ ਸ਼ਹਿਰ ਵਿਚ ਵੀ ਆਪਣਾ ਪੈਰ ਪਸਾਰਿਆ ਲਿਆ ਹੈ। ਲੁਧਿਆਣਾ ਵਿੱਚ ਪਹਿਲਾ ਪੋਜ਼ੀਟਿਵ ਮਾਮਲਾ ਸਾਹਮਣੇ ਆਇਆ ਹੈ। ਗੁਰਦੇਵ ਨਗਰ ਦੀ ਰਹਿਣ ਵਾਲੀ 55 ਸਾਲਾ ਇਕ ਔਰਤ ਨੂੰ ਕੋਰੋਨਾ ਵਾਇਰਸ ਹੋਇਆ ਹੈ। ਤੁਹਾਨੂੰ ਦੱਸ ਦਈਏ ਕਿ ਡੀਐਮਸੀ ਹਸਪਤਾਲ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਔਰਤ ਦਾ ਬੁਟੀਕ ਦਾ ਕੰਮ ਹੈ ਇਸ ਕਰਕੇ ਸਿਹਤ ਵਿਭਾਗ ਨੇ ਉਸਦੇ ਕਰੀਬੀਆਂ ਦਾ ਵੇਰਵਾ ਇਕੱਠਾ ਕਰ ਰਿਹਾ ਹੈ। ਡੀਸੀ ਪ੍ਰਦੀਪ ਅਗਰਵਾਲ ਨੇ ਕਿਹਾ ਹੈ ਕਿ ਔਰਤ ਦੀ ਮੁੱਢਲੀ ਜਾਂਚ ਰਿਪੋਰਟ ਵਿੱਚ ਇਸ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਦੱਸਿਆ ਕਿ ਦਾ ਸੈਂਪਲ ਪਟਿਆਲਾ ਦੇ ਰਜਿੰਦਰਾ ਹਸਪਤਾਲ ਭੇਜਿਆ ਗਿਆ, ਜਿੱਥੇ ਇਹ ਪੋਜ਼ੀਟਿਵ ਪਾਇਆ ਗਿਆ। ਇਸ ਤੋਂ ਬਾਅਦ ਸਿਹਤ ਵਿਭਾਗ ਨੇ ਨੈਸ਼ਨਲ ਇੰਸਟੀਟਿਊਟ ਆਫ਼ ਵਾਇਰੋਲੋਜੀ ਪੁਣੇ ਨੂੰ ਸੈਂਪਲ ਭੇਜੇ ਹਨ। ਉਥੋਂ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਸਾਰਾ ਗੁਰਦੇਵ ਨਗਰ ਸੀਲ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : Corona Virus : ਘਰੋਂ ਬਾਹਰ ਨਿਕਲੇ ਲੋਕਾਂ ਤੇ ਲੁਧਿਆਣਾ ਪੁਲਿਸ ਨੇ ਕੀਤੀ ਸਖ਼ਤਾਈ, ਕੀਤਾ ਗਿਆ ਲਾਠੀਚਾਰਜ

ਪੰਜਾਬ ਦੇ ਸਿਹਤ ਮੰਤਰੀ ਨੇ ਕਿਹਾ ਹੈ ਕਿ 90 ਹਜ਼ਾਰ ਤੋਂ ਵੱਧ ਪ੍ਰਵਾਸੀ ਭਾਰਤੀ ਵਾਪਸ ਪਰਤ ਆਏ ਹਨ। ਜਿਸ ਕਾਰਨ ਸੂਬੇ ਵਿੱਚ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ। ਸਰਕਾਰ ਨੇ ਸਾਰੀਆਂ ਰਿਪੋਰਟਾਂ ਕੇਂਦਰ ਸਰਕਾਰ ਨੂੰ ਭੇਜੀਆਂ ਹਨ ਅਤੇ ਪੈਰਾ ਮੈਡੀਕਲ ਸਟਾਫ, ਵੈਂਟੀਲੇਟਰਾਂ ਅਤੇ ਸਰਕਾਰ ਤੋਂ 150 ਕਰੋੜ ਦੇ ਪੈਕੇਜ ਦੀ ਮੰਗ ਵੀ ਕੀਤੀ ਹੈ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ