Corona in Delhi: ਦਿੱਲੀ ਵੀ Corona ਨੇ ਪੈਸਾਰੇ ਪੈਰ, ਹਸਪਤਾਲ ਦੇ 32 ਕਰਮਚਾਰੀ

32-medical-staff-members-corona-positive-in-delhi

Corona in Delhi: Coronavirus ਦਾ ਕਹਿਰ ਲਗਾਤਾਰ ਤੇਜ਼ੀ ਨਾਲ ਵੱਧ ਰਿਹਾ ਹੈ। ਦੇਸ਼ ਦੇ ਕਈ ਹਿੱਸਿਆਂ ‘ਚ Corona ਤੇਜ਼ੀ ਨਾਲ ਫੈਲ ਰਿਹਾ ਹੈ। ਦਿੱਲੀ ਦੇ ਰੋਹਿਣੀ ਸਥਿਤ ਅੰਬੇਡਕਰ ਹਸਪਤਾਲ ਦੇ 32 ਸਿਹਤ ਕਰਮਚਾਰੀ, ਜਿਨ੍ਹਾਂ ‘ਚ ਡਾਕਟਰ ਅਤੇ ਨਰਸਾਂ ਵੀ ਸ਼ਾਮਲ ਹਨ, Coronavirus ਪਾਜ਼ੀਟਿਵ ਪਾਏ ਗਏ ਹਨ। ਟੈਸਟ ਦੇ ਨਤੀਜਿਆਂ ਦੀ ਪੁਸ਼ਟੀ ਨੈਸ਼ਨਲ ਇੰਸਟੀਚਿਊਟ ਆਫ ਬਾਇਓਲਾਜੀਕਲ, ਨੋਇਡਾ ਵਲੋਂ ਕੀਤੀ ਗਈ ਹੈ।

ਇਹ ਵੀ ਪੜ੍ਹੋ: Corona in India: ਦੇਸ਼ ਵਿੱਚ ਦਿਨੋਂ ਦਿਨ ਵੱਧ ਰਿਹੈ Corona ਦਾ ਖ਼ਤਰਾ, ਮਿਰਤਕਾਂ ਦੀ ਗਿਣਤੀ 680 ਤੋਂ ਪਾਰ

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਦਿੱਲੀ ਦੇ ਹੀ ਬਾਬੂ ਜਗਜੀਵਨ ਰਾਮ ਹਸਪਤਾਲ ‘ਚ ਮੈਡੀਕਲ ਸਟਾਫ ਦੇ 65 ਲੋਕ Coronavirus ਪਾਜ਼ੀਟਿਵ ਪਾਏ ਗਏ ਸਨ। ਐਤਵਾਰ ਨੂੰ ਹਸਪਤਾਲ ਤੋਂ 21 ਨਵੇਂ ਕੇਸ ਆਉਣ ਤੋਂ ਬਾਅਦ ਇਹ ਅੰਕੜਾ 65 ਹੋ ਗਿਆ। ਇਨ੍ਹਾਂ ‘ਚ ਡਾਕਟਰ ਅਤੇ ਮੈਡੀਕਲ ਸਟਾਫ ਸ਼ਾਮਲ ਹੈ। ਦੱਸ ਦੇਈਏ ਕਿ ਰਾਸ਼ਟਰੀ ਰਾਜਧਾਨੀ ਦਿੱਲੀ ‘ਚ Coronavirus ਦੇ ਕੁੱਲ ਕੇਸਾਂ ਦੀ ਗਿਣਤੀ ਹੁਣ 2,918 ਹੋ ਗਈ ਹੈ, ਜਦਕਿ ਮਰਨ ਵਾਲਿਆਂ ਦੀ ਗਿਣਤੀ 54 ਹੋ ਗਈ ਹੈ। ਦਿੱਲੀ ‘ਚ 877 ਲੋਕ ਠੀਕ ਹੋ ਚੁੱਕੇ ਹਨ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ