ਮੋਬਾਈਲ ਚਲਾਉਂਦੇ ਸਮੇਂ ਇਹਨਾਂ ਗੱਲਾਂ ਦਾ ਧਿਆਨ ਰੱਖਣ ਨਾਲ ਕਦੀ ਖਰਾਬ ਨਹੀਂ ਹੋਣਗੀਆਂ ਤੁਹਾਡੀਆਂ ਅੱਖਾਂ

cause of using smartphone

ਜੇਕਰ ਤੁਸੀ ਲਗਾਤਾਰ ਸਮਾਰਟਫੋਨ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਤੁਹਾਡੀਆਂ ਅੱਖਾਂ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ। ਇਹਨਾਂ ਗੱਲਾਂ ਉੱਤੇ ਅਸੀਂ ਬਹੁਤਾ ਧਿਆਨ ਨਹੀਂ ਦਿੰਦੇ। ਯੂਨੀਵਰਸਿਟੀ ਆਫ ਟਾਲੇਡੋ ਨੇ ਹਾਲ ਹੀ ਵਿੱਚ ਕੀਤੀ ਆਪਣੀ ਇੱਕ ਖੋਜ ਵਿੱਚ ਦਾਅਵਾ ਕੀਤਾ ਸੀ ਕਿ ਜੇ ਕਰ ਲਗਾਤਾਰ ਸਮਾਰਟਫੋਨ ਦਾ ਇਸਤੇਮਾਲ ਕੀਤਾ ਜਾਵੇ ਤਾਂ ਕੋਈ ਵੀ ਬੰਦਾ 50 ਸਾਲਾਂ ਦੀ ਉਮਰ ਤਕ ਪਹੁੰਚਦਿਆਂ ਜਾਂ ਤਾ ਅੰਨ੍ਹਾ ਹੋ ਸਕਦਾ ਹੈ ਜਾਂ ਤਾ ਫਿਰ ਉਸਨੂੰ ਕੋਈ ਅੱਖਾਂ ਦੀ ਬਿਮਾਰੀ ਹੋ ਜਾਏਗੀ। ਅਸੀਂ ਤੁਹਾਨੂੰ ਕੁਝ ਤਰੀਕੇ ਦੱਸਣ ਜਾ ਰਹੇ ਹਾਂ ਜਿਹਨਾਂ ਨਾਲ ਅੱਖਾਂ ਨੂੰ ਖਰਾਬ ਹੋਣ ਤੋਂ ਜਾਂ ਕੋਈ ਬਿਮਾਰੀ ਲੱਗਣ ਤੋਂ ਬਚਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਹੁਣ ਮੋਬਾਈਲ ਜਾਂ ਕੰਪਿਊਟਰ ਹੈਕ ਹੋਣ ‘ਤੇ ਮਿਲੇਗਾ ਮੁਆਵਜ਼ਾ, ਜਾਣੋ ਕਿਵੇਂ

  • ਅੱਖਾਂ ਨੂੰ ਆਰਾਮ ਦੇਣ ਲਈ ਰਾਤ ਨੂੰ ਫੋਨ ਦਾ ਜ਼ਿਆਦਾ ਇਸਤੇਮਾਲ ਨਾ ਕਰੋ।
  • ਸਮਾਰਟਫੋਨਾਂ ਤੋਂ ਨਿਕਲਣ ਵਾਲੀ ਬਲੂ ਲਾਈਟ ਅੱਖਾਂ ‘ਤੇ ਬਹੁਤ ਜ਼ਿਆਦਾ ਅਸਰ ਕਰਦੀ ਹੈ ਤੇ ਇਹ ਲਾਈਟ ਰੈਟਿਨਾ ਨੂੰ ਸੈਲ ਕਿਲਰ ਵਿੱਚ ਬਦਲ ਦਿੰਦੀ ਹੈ।
  • ਇਸ ਲਈ ਹੀ ਕਿਹਾ ਜਾਂਦਾ ਹੈ ਕਿ ਜਦੋਂ ਬੰਦਾ 50 ਸਾਲ ਦੀ ਉਮਰ ਤਕ ਪਹੁੰਚਦਾ ਹੈ ਤਾਂ ਬਲੂ ਲਾਈਟ ਦੀ ਵਜ੍ਹਾ ਨਾਲ ਅੰਨ੍ਹਾ ਹੋ ਸਕਦਾ ਹੈ।
  • ਇਸਲਈ ਬਲੂ ਲਾਈਟ ਤੋਂ ਬਚਣ ਲਈ ਹਮੇਸ਼ਾ ਫੋਨ ਦੀ ਸੈਟਿੰਗਜ਼ ਵਿੱਚ ਜਾ ਕੇ ਬਲੂ ਲਾਈਟ ਫਿਲਟਰ ਦਾ ਇਸਤੇਮਾਲ ਕਰੋ।
  • ਸਮਾਰਟਫੋਨਾਂ ਲਈ ਹਾਈ ਕੁਆਲਟੀ ਸਕ੍ਰੀਨ ਪ੍ਰੋਟੈਕਟਰ ਦਾ ਇਸਤੇਮਾਲ ਕਰੋ ਜੋ ਬਲੂ ਲਾਈਟ ਫਿਲਟਰ ਨਾਲ ਆਉਂਦੇ ਹਨ।
  • ਜੇਕਰ ਤੁਸੀ ਰੋਜ਼ਾਨਾ ਸਿਸਟਮ ਜਾਂ ਲੈਪਟਾਪ ‘ਤੇ ਬੈਠਦੇ ਹੋ ਤਾਂ ਹਮੇਸ਼ਾ ਅੱਖਾਂ ਦੀ ਜਾਂਚ ਕਰਵਾਓ।
  • ਸਿਸਟਮ, ਲੈਪਟਾਪ ਜਾਂ ਮੋਬਾਈਲ ਦਾ ਇਸਤੇਮਾਲ ਕਰਨ ਲੱਗਿਆਂ ਟਰਾਂਸਪੇਰੈਂਟ ਸਪੈਕਸ ਦਾ ਇਸਤੇਮਾਲ ਕਰੋ।
  • ਕਦੇ ਵੀ ਹਨ੍ਹੇਰੇ ਵਿੱਚ ਸਮਾਰਟਫੋਨ ਦਾ ਇਸਤੇਮਾਲ ਨਾ ਕਰੋ।
  • ਜੇਕਰ ਤੁਸੀਂ ਐਨਕ ਲਾਉਂਦੇ ਹੋ ਤਾਂ ਹਮੇਸ਼ਾ ਕੁਆਲਟੀ ਲੈਂਜ਼ ਦਾ ਇਸਤੇਮਾਲ ਕਰੋ ਜੋ ਬਲੂ ਲਾਈਟ ਤੇ UV ਫਿਲਟਰ ਨਾਲ ਆਉਂਦੇ ਹਨ।
  • ਹਮੇਸ਼ਾ ਨਾਈਟ ਗਲਾਸ ਦਾ ਇਸਤੇਮਾਲ ਕਰੋ।
  • ਰੋਜ਼ਾਨਾ ਆਪਣੀਆਂ ਅੱਖਾਂ ਚੰਗੀ ਤਰ੍ਹਾਂ ਧੋਵੋ, ਇਹਦੇ ਨਾਲ ਅੱਖਾਂ ਨੂੰ ਆਰਾਮ ਪਹੁੰਚਦਾ ਹੈ।