ਅਮਰੀਕਾ ‘ਚ ਸਿੱਖ ਪਰਿਵਾਰ ‘ਤੇ ਹੋਇਆ ਨਸਲੀ ਹਮਲਾ, ਪਰਿਵਾਰ ਦੇ ਚਾਰ ਮੈਂਬਰਾਂ ਦਾ ਕੀਤਾ ਕਤਲ

America

ਫਤਿਹਗੜ੍ਹ ਸਾਹਿਬ ਦੇ ਪਿੰਡ ਮਹਾਦੀਆਂ ਤੇ ਘਮੰਡਗੜ੍ਹ ਨਾਲ ਸਬੰਧਤ ਇਕ ਸਿੱਖ ਪਰਿਵਾਰ ਜੋ ਕੇ ਅਮਰੀਕਾ ਵਿੱਚ ਰਹਿੰਦਾ ਸੀ, ਉਸ ਪਰਿਵਾਰ ਦੇ ਚਾਰ ਮੈਂਬਰਾਂ ਦਾ ਕਤਲ ਕਰ ਦਿੱਤਾ ਗਿਆ । ਕੁਝ ਹਮਲਾਵਰ ਨੇ ਸਿੱਖ ਦੇ ਘਰ ਅੰਦਰ ਦਾਖ਼ਲ ਹੋ ਕੇ ਗੋਲ਼ੀਆਂ ਚਲਾ ਦਿੱਤੀਆਂ। ਅਮਰੀਕੀ ਪੁਲਿਸ ਇਸ ਨੂੰ ਨਸਲੀ ਹਮਲਾ ਨਹੀਂ ਮੰਨ ਰਹੀ। ਅਮਰੀਕੀ ਪੁਲਿਸ ਹਮਲਾਵਰਾਂ ਨੂੰ ਫੜਨ ਅਸਫਲ ਰਹੀ ਹੈ ਤੇ ਹਮਲਾਵਰਾਂ ਖਿਲਾਫ ਕੋਈ ਪੁਖ਼ਤਾ ਸਬੂਤ ਨਹੀਂ ਮਿਲੇ।

ਦਸਿਆ ਜਾਂਦਾ ਹੈ ਇਹ ਸਿੱਖ ਪਰਿਵਾਰ ਅਮਰੀਕਾ ਦੇ ਸਿਨਸਿਨਾਟੀ (ਓਹੀਓ) ਵਿੱਚ ਵੈਸਟ ਚੈਸਟਰ ਟਾਊਨਸ਼ਿਪ ਵਿੱਚ ਰਹਿੰਦਾ ਸੀ। ਹਮਲੇ ਵਿੱਚ ਹਕੀਕਤ ਸਿੰਘ, ਉਨ੍ਹਾਂ ਦੀ ਪਤਨੀ ਪਰਮਜੀਤ ਕੌਰ ਤੇ ਧੀ ਸ਼ਲਿੰਦਰਜੀਤ ਕੌਰ ਜੋ ਕੇ ਪਿੰਡ ਮਹਾਦੀਆਂ, ਇੱਕ ਰਿਸ਼ਤੇਦਾਰ ਅਮਰਜੀਤ ਕੌਰ ਜੋ ਕੇ ਪਿੰਡ ਘਮੰਡਗੜ੍ ਤੋਂ ਸੀ ਉਹਨਾਂ ਦੀ ਮੌਤ ਹੋ ਗਈ। ਸਾਰਿਆਂ ਦੀਆਂ ਲਾਸ਼ਾਂ ਅਪਾਰਟਮੈਂਟ ਵਿੱਚੋਂ ਬਰਾਮਦ ਕਰ ਲਈਆਂ ਗਈਆਂ ਹਨ। ਪਰਿਵਾਰ ਦਾ ਇੱਕ ਮੈਂਬਰ ਜਦੋਂ ਕੰਮ ਤੋਂ ਵਾਪਸ ਘਰ ਆਇਆ ਤਾਂ ਉਸ ਨੇ ਲਾਸ਼ਾਂ ਵੇਖੀਆਂ, ਫਿਰ ਉਸ ਨੂੰ ਪੁਲਿਸ ਨੂੰ ਬੁਲਾਇਆ। ਅਮਰੀਕੀ ਪੁਲਿਸ ਇਸ ਹਮਲੇ ਨੂੰ ਨਸਲੀ ਹਿੰਸਾ ਮੰਨਣ ਤੋਂ ਇਨਕਾਰ ਕਰ ਰਹੀ ਹੈ। ਪਿੰਡ ਮਹਾਦੀਆਂ ਦੇ ਸਾਬਕਾ ਸਰਪੰਚ ਬਲਵੰਤ ਸਿੰਘ ਨੇ ਦੱਸਿਆ ਕੇ ਇਹ ਪਰਿਵਾਰ ਕਈ ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਿਹਾ ਸੀ।