ਮੋਟੋਰੋਲਾ ਨੇ ਲੌਂਚ ਕੀਤੇ Moto G7 ਸੀਰੀਜ਼ ਦੇ ਵੱਖ-ਵੱਖ ਸਮਾਰਟਫੋਨ , ਜਾਣੋ ਇਹਨਾਂ ਦੀ ਖਾਸੀਅਤ

Motorola Moto G7

ਮੋਟੋਰੋਲਾ ਨੇ ਮੋਟੋ ਜੀ7 ਸੀਰੀਜ਼ ਦੇ ਕੁਝ ਸਮਾਰਟਫੋਨਸ ਨੂੰ ਬ੍ਰਾਜ਼ੀਲ ਦੇ ਇਵੈਂਟ ‘ਚ ਲੌਂਚ ਕੀਤਾ ਹੈ। ਸੀਰੀਜ਼ ‘ਚ 4 ਸਮਾਰਟਫੋਨ ਨੂੰ ਸ਼ਾਮਲ ਕੀਤਾ ਗਿਆ ਹੈ ਜਿਸ ‘ਚ Moto G7, G7 ਪਲੱਸ, G7 ਪਲੇ ਤੇ G7 ਪਾਵਰ ਸ਼ਾਮਲ ਹਨ। ਸਭ ਡਿਵਾਈਸ ‘ਚ ਨੌਚ ਡਿਸਪਲੇ ਦਾ ਇਸਤੇਮਾਲ ਕੀਤਾ ਗਿਆ ਹੈ ਜੋ ਗੂਗਲ ਦੇ ਲੇਟੇਸਟ ਐਂਡ੍ਰਾਇਡ 9.0 ਪਾਈ ‘ਤੇ ਕੰਮ ਕਰਦਾ ਹੈ।

Motorola Moto G7

Moto G7 ਦੀ ਕੀਮਤ ਭਾਰਤੀ ਰੁਪਏ ਮੁਤਾਬਕ 30,748 ਰੁਪਏ ਹੋ ਸਕਦੀ ਹੈ ਤਾਂ ਉਧਰ ਮੋਟੋ ਜੀ7 ਪਲੱਸ 36,517 ਰੁਪਏ, ਮੋਟੋ ਜੀ7 ਪਲੇ 19,210 ਤੇ ਜੀ7 ਪਾਵਰ 26,902 ਰੁਪਏ ਹੋ ਸਕਦੀ ਹੈ।

Moto G7 ਦੀ ਖਾਸੀਅਤਾਂ: ਇਸ ਫੋਨ ‘ਚ 6.24 ਇੰਚ ਦਾ ਫੁਲ ਐਚਡੀ+ ਡਿਸਪਲੇ ਦਿੱਤਾ ਗਿਆ ਹੈ ਜਿਸ ਦਾ ਅਸਪੈਕਟ ਰੇਸ਼ਿਓ 19:9 ਦਾ ਹੈ। ਡਿਵਾਇਸ ‘ਚ ਕਵਾਲਕਾਮ ਸਨੈਪਡ੍ਰੈਗਨ 632 ਪ੍ਰੋਸੈਸਰ ਹੈ ਜੋ 506 ਜੀਪੀਯੂ ਦੇ ਨਾਲ ਆਉਂਦਾ ਹੈ। ਫੋਨ ‘ਚ 4 ਜੀਬੀ ਰੈਮ ਤੇ 64 ਜੀਬੀ ਸਟੋਰੇਜ਼ ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕਦਾ ਹੈ। ਫੋਨ ‘ਚ 12 ਮੈਗਾਪਿਕਸਲ ਦਾ ਪ੍ਰਾਇਮਰੀ ਤੇ 5 ਮੈਗਾਪਿਕਸਲ ਦਾ ਸੈਕੰਡਰੀ ਕੈਮਰਾ ਦਿੱਤਾ ਗਿਆ ਹੈ। ਫੋਨ ‘ਚ ਸੈਲਫੀ ਲਈ 8 ਮੈਗਾਪਿਕਸਲ ਦਾ ਸੈਂਸਰ ਹੈ।

Motorola Moto G7

Moto G7 ਪਲੱਸ ਦੀ ਖਾਸੀਅਤਾਂ: Moto G7 ਪਲੱਸ ਨੂੰ 6.24 ਇੰਚ ਦਾ ਫੁੱਲ ਐਚਡੀ+ ਡਿਸਪਲੇ ਦਿੱਤਾ ਗਿਆ ਹੈ ਜਿਸ ਦਾ ਕਵਾਲਕਾਮ ਸਨੈਪਡ੍ਰੈਗਨ 636 ਪ੍ਰੋਸੈਸਰ ਹੈ, ਜੋ 509 ਜੀਪੀਯੂ ਨਾਲ ਆਉਂਦਾ ਹੈ। ਫੋਨ ਗੂਗਲ ਦੇ 9.0 ਐਂਡ੍ਰਾਇਡ ਪਾਈ ‘ਤੇ ਕੰਮ ਕਰਦਾ ਹੈ। ਫੋਨ ‘ਚ ਡਿਊਲ ਕੈਮਰਾ 16 ਮੈਗਾਪਿਕਸਲ ਤੇ 5 ਮੈਗਾਪਿਕਸਲ ਦਾ ਦਿੱਤਾ ਗਿਆ ਹੈ। ਫੋਨ ਦਾ ਫਰੰਟ ਕੈਮਰਾ 12 ਮੈਗਾਪਿਕਸਲ ਦਾ ਹੈ।

Motorola Moto G7

Moto G7 ਪਲੇਅ ਦੀ ਖਾਸੀਅਤਾਂ: Moto G7 ਪਲੇ 5.7 ਇੰਚ ਦਾ ਫੁੱਲ ਐਚਡੀ+ ਡਿਸਪਲੇ ਹੈ, ਜੋ ਨਾਰਮਲ ਨੌਚ ਨਾਲ ਕੰਮ ਕਰਦਾ ਹੈ। ਫੋਨ ‘ਚ ਕਵਾਲਕਾਮ ਸਨੈਪਡ੍ਰੈਗਨ 600 ਸੀਰੀਜ਼ ਪ੍ਰੋਸੈਸਰ ਦਿੱਤਾ ਗਿਆ ਹੈ। Moto G7 ਪਲੇ ਗੂਗਲ ਦੇ 9.0 ਪਾਈ ਆਪ੍ਰੇਟਿੰਗ ਸਿਸਟਮ ‘ਤੇ ਕੰਮ ਕਰਦਾ ਹੈ। ਫੋਨ ਦੀ ਬੈਟਰੀ 3000mAh ਦੀ ਹੈ। ਫੋਨ ‘ਚ 13 ਮੈਗਾਪਿਕਸਲ ਦਾ ਪ੍ਰਾਇਮਰੀ ਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।

ਮੋਟੋ G7 ਪਾਵਰ: ਫੋਨ ‘ਚ 6.2 ਇੰਚ ਦਾ ਡਿਸਪਲੇ ਹੈ ਜੋ ਰੇਕਟੈਂਗੁਲਰ ਨੌਚ ‘ਤੇ ਕੰਮ ਕਰਦਾ ਹੈ। ਫੋਨ ‘ਚ ਕਵਾਲਕਾਮ ਸਨੈਪਡ੍ਰੈਗਨ 600 ਸੀਰੀਜ਼ ਪ੍ਰੋਸੈਸਰ ਹੈ। ਡਿਵਾਈਸ ਐਂਡ੍ਰਾਇਡ 9.0 ਪਾਈ ਆਪ੍ਰੇਟਿੰਗ ਸਿਸਟਮ ‘ਤੇ ਕੰਮ ਕਰਦਾ ਹੈ। ਫੋਨ ਦੀ ਬੈਟਰੀ ਦੀ ਗੱਲ ਕਰੀਏ ਤਾਂ ਇਸ ਨੂੰ 5000mAh ਦੀ ਬੈਟਰੀ ਦਿੱਤੀ ਗਈ ਹੈ। ਜਦਕਿ ਫੋਨ ਨੂੰ 12 ਮੈਗਾਪਿਕਸਲ ਪ੍ਰਾਇਮਰੀ ਤੇ 8 ਮੈਗਾਪਿਕਸਲ ਫਰੰਟ ਕੈਮਰੇ ਦਾ ਆਪਸ਼ਨ ਦਿੱਤਾ ਗਿਆ ਹੈ।

Source:AbpSanjha