MARUTI SUZUKI ਨੇ ALTO ਦਾ CNG ਵੇਰੀਐਂਟ ਨੂੰ ਭਾਰਤ ’ਚ ਕੀਤਾ ਲਾਂਚ, ਜਾਣੋ ਇਸਦੀ ਕੀਮਤ

maruti-suzuki-launches-alto-cng-variant-in-india

Alto CNG: ਦੇਸ਼ ਦੀ ਸਭ ਤੋਂ ਜਿਆਦਾ ਗੱਡੀਆਂ ਦੀ ਵਿਕਰੀ ਕਰਨ ਵਾਲੀ ਮਾਰੂਤੀ ਸੁਜ਼ੂਕੀ ਨੇ ਭਾਰਤ ਵਿੱਚ ਆਪਣੀ ਸਭ ਨਾਲੋਂ ਵੱਧ ਮਸ਼ਹੂਰ ਗੱਡੀ ALTO ਦਾ CNG ਵੇਰੀਐਂਟ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। BS-6 ਇੰਜਣ ਦੇ ਨਾਲ ਲੌਂਚ ਹੋਈ ALTO-LXI ਦੀ ਸ਼ੁਰੂਆਤੀ ਕੀਮਤ 4.32 ਲੱਖ ਰੁਪਏ ਰੱਖੀ ਹੈ। ਨਾਲ ਹੀ ALTO-LXI(O) ਦੀ ਕੀਮਤ 4.36 ਲੱਖ ਰੁਪਏ ਰੱਖੀ ਗਈ ਹੈ।

ਇਹ ਵੀ ਪੜ੍ਹੋ: ਭਾਰਤ ਮਗਰੋਂ ਹੁਣ ਯੂਰਪ ਵਿੱਚ Xiaomi ਦੀ ਚੜ੍ਹਾਈ, ਯੂਰੋਪੀਅਨ ਬਾਜ਼ਾਰ ਤੇ ਕੀਤਾ ਕਬਜ਼ਾ

ਮਾਰੂਤੀ ਸੁਜ਼ੂਕੀ ਕੰਪਨੀ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ALTO-LXI(O) ਦਾ CNG ਵੇਰੀਐਂਟ 31.59 ਕਿਲੋਮੀਟਰ ਪ੍ਰਤੀ ਕਿਲੋ ਦੀ ਮਾਈਲੇਜ਼ ਦੇਵੇਗਾ।

maruti-suzuki-launches-alto-cng-variant-in-india

ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ALTO ਭਾਰਤ ’ਚ BS-6 ਇੰਜਣ ਦੇ ਨਾਲ ਲੌਂਚ ਹੋਣ ਵਾਲੀ MARUTI SUZUKI ਕੰਪਨੀ ਦੀ ਪਹਿਲੀ ਗੱਡੀ ਹੈ। ALTO ਦੇ ਇਸ ਮਾਡਲ ਦੇ ਲੌਂਚ ਹੋਣ ਤੋਂ ਬਾਦ ਹੁਣ ਤੱਕ 1 ਲੱਖ ਤੋਂ ਵੱਧ ਅਲਟੋ ALTO BS-6 ਦੀ ਵਿਕਰੀ ਹੋ ਚੁੱਕੀ ਹੈ ਤੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ MARUTI SUZUKI ਕੰਪਨੀ ਦੀ ਪਿਛਲੇ 15 ਸਾਲਾਂ ’ਚ ਸਭ ਤੋਂ ਵੱਧ ਵਿਕਣ ਵਾਲੀ ਕਾਰ ਵੀ ALTO ਹੀ ਹੈ।

Technology News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ