Technology News: ਨਵੀਂ AUDI RS7 Sportback ਭਾਰਤ ਵਿੱਚ ਲਾਂਚ ਕੀਤੀ ਗਈ; ਕੀਮਤ 1.94 ਕਰੋੜ ਰੁਪਏ

AUDI RS7 Sportback Launched in India
Technology News: ਜਰਮਨੀ ਦੀ ਲਗਜ਼ਰੀ ਕਾਰ ਨਿਰਮਾਤਾ ਆਡੀ ਨੇ ਅੱਜ ਆਪਣੀ ਨਵੀਂ AUDI RS7 Sportback ਨੂੰ ਭਾਰਤੀ ਬਾਜ਼ਾਰ ਵਿੱਚ ਲਾਂਚ ਕਰ ਦਿੱਤਾ ਹੈ। ਇਹ ਪਹਿਲਾਂ ਨਾਲੋਂ ਵਧੇਰੇ ਪਰਭਾਵੀ ਹੈ ਅਤੇ ਨਵੀਂ AUDI RS7 Sportback ਇੱਕ ਵਿਸ਼ਾਲ ਬਾਡੀ ਅਤੇ ਸੁਧਾਰੀ ਕੁਸ਼ਲਤਾ ਦੇ ਨਾਲ ਨਾਲ ਹਲਕੇ ਹਾਈਬ੍ਰਿਡ ਪ੍ਰਣਾਲੀ ਦੁਆਰਾ ਬਿਹਤਰ ਪ੍ਰਦਰਸ਼ਨ ਦੇ ਨਾਲ 5 ਸੀਟਰ ਦੇ ਰੂਪ ਵਿੱਚ ਉਪਲਬਧ ਹੈ। ਕੰਪਨੀ ਨੇ ਇਸ ਦੀ ਕੀਮਤ 1.94 ਕਰੋੜ ਰੁਪਏ ਰੱਖੀ ਹੈ (ਐਕਸ-ਸ਼ੋਅਰੂਮ)। ਇਸ ਵਾਹਨ ਦੀ ਗਾਹਕਾਂ ਨੂੰ ਡਿਲਿਵਰੀ ਅਗਸਤ 2020 ਤੋਂ ਸ਼ੁਰੂ ਹੋ ਜਾਵੇਗੀ।

ਇਹ ਵੀ ਪੜ੍ਹੋ: TikTok Banned in India: ਪਲੇ ਸਟੋਰ ਅਤੇ ਐਪ ਸਟੋਰ ਤੋਂ ਹਟਿਆ TikTok, ਪਰ ਹੁਣ ਇਸ ਵੈੱਬਸਾਈਟ ਤੋਂ ਕੀਤੀ ਜਾ ਰਹੀ ਡਾਊਨਲੋਡ

AUDI ਇੰਡੀਆ ਦੇ ਮੁਖੀ ਬਲਬੀਰ ਸਿੰਘ ਢਿੱਲੋਂ ਨੇ ਕਿਹਾ, “ਅਸੀਂ ਨਵੀਂ ਆਡੀ ਆਰ ਐਸ 7 ਸਪੋਰਟਬੈਕ ਦੇ ਉਦਘਾਟਨ ਤੋਂ ਖੁਸ਼ ਹਾਂ। ਕਾਰ ਸ਼ਾਨਦਾਰ, ਸ਼ਕਤੀਸ਼ਾਲੀ ਹੈ ਅਤੇ ਇਕ ਤਕਨੀਕੀ ਮਾਸਟਰਪੀਸ ਹੈ। V8 ਟਵਿਨ ਟਰਬੋ 4.0 ਲੀਟਰ ਟੀਐਫਐਸਆਈ ਪੈਟਰੋਲ ਇੰਜਨ ਸਿਰਫ 3..6 ਸੈਕੰਡ ਵਿਚ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਤੱਕ ਪਹੁੰਚਾ ਦਿੰਦੀ ਹੈ। ਸਾਡਾ ਲੀਜੈਂਡਰੀ ਕਵਾਟਰੋ ਆਲ ਵ੍ਹੀਲ ਡ੍ਰਾਈਵ ਸਿਸਟਮ 600 ਐਚਪੀ ਤੋਂ ਤੁਸੀ ਵੱਧ ਤੋਂ ਵੱਧ ਫਾਇਦਾ ਪ੍ਰਾਪਤ ਕਰ ਸਕਦੇ ਹੋ।

Technology News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ