TikTok Banned in India: ਪਲੇ ਸਟੋਰ ਅਤੇ ਐਪ ਸਟੋਰ ਤੋਂ ਹਟਿਆ TikTok, ਪਰ ਹੁਣ ਇਸ ਵੈੱਬਸਾਈਟ ਤੋਂ ਕੀਤੀ ਜਾ ਰਹੀ ਡਾਊਨਲੋਡ

people-are-downloading-tiktok-from-this-website

TikTok Banned in India: ਭਾਰਤ ਸਰਕਾਰ ਨੇ 59 ਚੀਨੀ ਐਪਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਸਭ ਤੋਂ ਵੱਧ ਪ੍ਰਸਿੱਧ ਐਪ TikTok ਹੈ, ਜਿਸ ਦੇ ਭਾਰਤ ਵਿੱਚ ਲੱਖਾਂ ਯੂਜ਼ਰ ਹਨ। ਹੁਣ ਐਪ ਨੂੰ ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ਤੋਂ ਹਟਾ ਦਿੱਤਾ ਗਿਆ ਹੈ। ਯਾਨੀ ਕਿ ਐਂਡਰਾਇਡ ਅਤੇ ਆਈਫੋਨ ਯੂਜ਼ਰਇਸ ਨੂੰ ਸਟੋਰ ਤੋਂ ਡਾਊਨਲੋਡ ਨਹੀਂ ਕਰ ਸਕਦੇ। ਹਾਲਾਂਕਿ, ਐਪ ਨੂੰ ਯੂਜ਼ਰਦੇ ਸਮਾਰਟਫੋਨ ਤੋਂ ਬਲੌਕ ਨਹੀਂ ਕੀਤਾ ਗਿਆ ਹੈ। ਇੰਨਾ ਹੀ ਨਹੀਂ, ਬਹੁਤ ਸਾਰੇ ਯੂਜ਼ਰ ਅਜੇ ਵੀ ਇਨ੍ਹਾਂ ਐਪਸ ਨੂੰ ਡਾਊਨਲੋਡ ਕਰਨ ਦੇ ਯੋਗ ਹਨ। ਐਪ ਅਜੇ ਵੀ ਉਪਲਬਧ ਹੈ ਅਤੇ APKmirror ਵਰਗੀਆਂ ਤੀਜੀ-ਧਿਰ ਦੀਆਂ ਵੈੱਬਸਾਈਟਾਂ ‘ਤੇ ਡਾਊਨਲੋਡ ਕੀਤੀ ਗਈ ਹੈ।

ਇਹ ਵੀ ਪੜ੍ਹੋ: TikTok Banned in India: ਭਾਰਤ ਨੇ ਚੀਨ ਖਿਲਾਫ਼ ਚੁੱਕਿਆ ਖਾਸ ਕਦਮ, ਭਾਰਤ ਵਿੱਚ 59 ਚੀਨੀ ਐਪਸ ਨੂੰ ਕੀਤਾ ਬੈਨ

ਜ਼ਿਕਰਯੋਗ ਹੈ ਕਿ TikTok ਤੇ ਇਸ ਤੋਂ ਪਹਿਲਾਂ ਵੀ ਭਾਰਤ ਵਿੱਚ ਪਾਬੰਦੀ ਲਾਈ ਗਈ ਸੀ ਅਤੇ ਇਸ ਦੇ ਬਾਅਦ ਵੀ ਲੋਕ ਇਸ ਤਰ੍ਹਾਂ ਡਾਊਨਲੋਡ ਕਰ ਰਹੇ ਹਨ। ਕਿਉਂਕਿ ਐਪ ਉਸ ਸਮੇਂ ਵੀ ਲੋਕਾਂ ਦੇ ਮੋਬਾਈਲਾਂ ਤੋਂ ਬਲੌਕ ਨਹੀਂ ਸੀ। ਹਾਲਾਂਕਿ ਸਰਕਾਰ ਵੱਲੋਂ ਲਗਾਈ ਗਈ ਪਾਬੰਦੀ ਤੋਂ ਬਾਅਦ TikTok ਵੱਲੋਂ ਇੱਕ ਬਿਆਨ ਵੀ ਜਾਰੀ ਕੀਤਾ ਗਿਆ ਹੈ। ਕੰਪਨੀ ਨੇ ਕਿਹਾ ਹੈ ਕਿ ਸਾਨੂੰ ਕੇਂਦਰ ਸਰਕਾਰ ਨੇ ਸਪੱਸ਼ਟੀਕਰਨ ਲਈ ਬੁਲਾਇਆ ਹੈ।

Technology News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ