ਭਾਰਤ ਨੇ ਕੀਵੀਆਂ ਖਿਲਾਫ ਪਹਿਲੇ ਟੀ-20 ‘ਚ ਟਾਸ ਜਿੱਤ ਪਹਿਲਾਂ ਗੇਂਦਬਾਜ਼ੀ ਚੁਣੀ

india vs new zealand

ਵੈਲਿੰਗਟਨ: ਇੰਡੀਆ ਤੇ ਮੇਜ਼ਬਾਨ ਨਿਊਜ਼ੀਲੈਂਡ ‘ਚ ਅੱਜ ਤੋਂ ਟੀ-20 ਸੀਰੀਜ਼ ਦਾ ਪਹਿਲਾਂ ਮੈਚ ਵੈਲਿੰਗਟਨ ਦੇ ਵੈਸਟਪੈਕ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਲਿਆ।

ਇਹ ਉਹੀ ਮੈਦਾਨ ਹੈ ਜਿੱਥੇ ਟੀਮ ਇੰਡੀਆ ਨੇ ਆਖਰੀ ਵਨਡੇ ਮੈਚ ‘ਚ ਨਿਊਜ਼ੀਲੈਂਡ ਨੂੰ ਹਰਾ ਕੇ ਵਨਡੇ ਸੀਰੀਜ਼ ਦੀ ਟਰਾਫੀ ਜਿੱਤੀ ਸੀ। ਭਾਰਤੀ ਟੀਮ ਨੇ ਅਜੇ ਤੱਕ ਨਿਊਜ਼ੀਲੈਂਡ ਦੀ ਧਰਤੀ ‘ਤੇ ਟੀ-20 ਮੈਚ ਨਹੀਂ ਜਿੱਤਿਆ।

ਵਿਰਾਟ ਕੋਹਲੀ ਦੀ ਗੈਰਮੌਜੂਦਗੀ ‘ਚ ਟੀਮ ਇੰਡੀਆ ਦੀ ਕਮਾਨ ਰੋਹਿਤ ਸ਼ਰਮਾ ਤੇ ਕੀਵੀਆਂ ਦੀ ਟੀਮ ਦੀ ਕਪਤਾਨੀ ਕੇਨ ਵਿਲੀਅਮਸਨ ਕਰ ਰਹੇ ਹਨ।

Source:AbpSanjha