ਮਜੀਠੀਆ ਅਤੇ ਸਿੱਧੂ ਨੇ ਕੀਤਾ ਵਿਧਾਨ ਸਭਾ ‘ਚ ਹੰਗਾਮਾ, ਬਜਟ ਸੈਸ਼ਨ ਹੋਇਆ ਰੱਦ

fight between navjot singh and bikram majithia

ਪੰਜਾਬ ਵਿਧਾਨ ਸਭਾ ‘ਚ ਬਜਟ ਸੈਸ਼ਨ ਦੌਰਾਨ ਹੋਇਆ ਵੱਡਾ ਹੰਗਾਮਾ। ਇਸ ਸੈਸ਼ਨ ਦੌਰਾਨ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਆਗੂ ਬਿਰਕਮ ਸਿੰਘ ਮਜੀਠੀਆ ਦੀ ਆਪਸ ‘ਚ ਬਹਿਸ ਹੋ ਗਈ। ਸਿੱਧੂ ਵੱਲੋਂ ਪੁਲਵਾਮਾ ਹਮਲੇ ਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਕਾਂਗਰਸੀ ਅਤੇ ਅਕਾਲੀ-ਭਾਜਪਾ ਦੇ ਮੈਂਬਰ ਆਪਸ ਵਿੱਚ ਭਿੜ ਗਏ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਆਗੂ ਬਿਰਕਮ ਸਿੰਘ ਮਜੀਠੀਆ ਵੱਲੋਂ ਇੱਕ ਦੂਜੇ ਨੂੰ ਕਾਫੀ ਬੁਰਾ ਭਲਾ ਬੋਲਿਆ ਗਿਆ ਤੇ ਦੋਹਾਂ ਨੇ ਇੱਕ ਦੂਜੇ ਤੇ ਨਿਜੀ ਟਿੱਪਣੀਆਂ ਵੀ ਕੀਤੀਆਂ ।

ਸਦਨ ਵਿੱਚ ਚਲ ਰਹੇ ਬਜਟ ਦੇ ਸੈਸ਼ਨ ਦੌਰਾਨ ਅਕਾਲੀ-ਭਾਜਪਾ ਦੇ ਮੈਂਬਰਾ ਵੱਲੋਂ ਪੁਲਵਾਮਾ ਵਿਖੇ ਵਾਪਰੇ ਹਾਦਸੇ ਸਬੰਧੀ ਸਿੱਧੂ ਦੀ ਕੀਤੀ ਟਿੱਪਣੀ ਤੇ ਸਿੱਧੂ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਗਈ ਜਿਸ ਤੇ ਸਿੱਧੂ ਭੜਕ ਉੱਠੇ ਅਤੇ ਗੁੱਸੇ ਵਿਚ ਆ ਗਏ। ਇਸ ਤੋਂ ਬਾਅਦ ਸਿੱਧੂ ਤੇ ਬਿਕਰਮ ਮਜੀਠੀਆ ਆਮਣੋ-ਸਾਹਮਣੇ ਹੋ ਗਏ ਤੇ ਝਗੜਾ ਇੰਨਾ ਵੱਧ ਗਿਆ ਕਿ ਦੋਵੇਂ ਗਾਲੀ-ਗਲੋਚ ਕਰਨ ਲੱਗ ਪਏ। ਮਾਮਲਾ ਇੰਨਾ ਵੱਧ ਚੁੱਕਾ ਸੀ ਕਿ ਇਹ ਦੋਨੋ ਲੀਡਰ ਇੱਕ ਦੂਜੇ ਦਾ ਗਲਾ ਤੱਕ ਫੜਨ ਨੂੰ ਅੱਗੇ ਹੋ ਗਏ ਸੀ। ਦੋਹਾਂ ਦੇ ਵਿਚਾਲੇ ਵਧਦੇ ਝਗੜੇ ਨੂੰ ਦੇਖ ਇਹਨਾਂ ਦੇ ਸਾਥੀਆਂ ਨੂੰ ਵਿੱਚ ਬਚਾਅ ਕਰਨਾ ਪਿਆ । ਜਿਸ ਕਰਕੇ ਕੁਝ ਸਮੇਂ ਲਈ ਸਦਨ ਦੀ ਕਾਰਵਾਈ ਰੋਕਣੀ ਪਈ।