ਐਸ.ਆਈ.ਟੀ. ਨੇ ਕਸਿਆ ਆਈ. ਜੀ. ਉਮਰਾਨੰਗਲ ਤੇ ਆਪਣਾ ਸ਼ਿਕੰਜਾ

ig paramraj singh umranangal

ਐਸ.ਆਈ.ਟੀ. ਦੀ ਵਿਸ਼ੇਸ਼ ਟੀਮ ਵੱਲੋਂ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਐਸ.ਆਈ.ਟੀ. ਦੀ ਟੀਮ ਵੱਲੋਂ ਉਹਨਾਂ ਦੀ ਗ੍ਰਿਫਤਾਰੀ ਇਸ ਲਈ ਕੀਤੀ ਗਈ ਹੈ ਕਿ ਜੋ 2015 ਵਿਚ ਵਾਪਰੇ ਕੋਟਕਪੂਰਾ ਵਿਖੇ ਪੁਲਿਸ ਵੱਲੋਂ ਕੀਤੇ ਗੋਲੀ ਕਾਂਡ ਵਿਚ ਜਿਸ ਵਿਚ ਕਈ ਵਿਅਕਤੀ ਜਖਮੀ ਹੋਏ ਅਤੇ ਦੋ ਵਿਅਕਤੀਆਂ ਦੀ ਮੌਤ ਵੀ ਹੋ ਗਈ ਸੀ।

ਦੱਸਿਆ ਜਾ ਰਿਹਾ ਹੈ ਜਾਂਚ ਕਰ ਰਹੀ ਟੀਮ ਨੂੰ ਬਹਿਬਲ ਕੋਟਕਪੂਰਾ ਵਿਖੇ ਹੋਏ ਗੋਲੀ ਕਾਂਡ ਵਿੱਚ ਉਹਨਾਂ ਦੀ ਸ਼ਮੂਲੀਅਤ ਦੱਸੀ ਜਾ ਰਹੀ ਹੈ। ਐਸ.ਆਈ.ਟੀ. ਦੀ ਟੀਮ ਵੱਲੋਂ ਉਹਨਾਂ ਦੀ ਗ੍ਰਿਫਤਾਰੀ ਸਬੂਤਾਂ ਦੇ ਆਧਾਰ ਤੇ ਕੀਤੀ ਜਾ ਰਹੀ ਹੈ। ਇਸ ਕੇਸ ਵਿੱਚ ਪਹਿਲਾਂ ਵੀ ਪਰਮਰਾਜ ਉਮਰਾਨੰਗਲ ਤੋਂ ਪੁਛ-ਗਿਛ ਕੀਤੀ ਗਈ ਸੀ। ਜਿਸ ਵਿਚ ਉਹਨਾਂ ਨੇ ਕਿਹਾ ਸੀ ਕਿ ਉਹ ਉਸ ਜਗ੍ਹਾ ਤੇ ਹਾਜ਼ਰ ਨਹੀਂ ਸਨ। ਕੁਝ ਧਾਰਾ ਉਹਨਾਂ ਦੇ ਖਿਲਾਫ ਲਗਾਈਆਂ ਗਈਆਂ ਹਨ ਜਿਸ ਵਿਚ ਜ਼ਰੂਰਤ ਤੋਂ ਜਿਆਦਾ ਤਾਕਤ ਦੀ ਵਰਤੋਂ ਕਰਨ ਅਤੇ ਸਬੂਤਾਂ ਨੂੰ ਖੁਰਦ-ਬੁਰਦ ਕੀਤਾ ਗਿਆ ਹੈ। ਜਿਸ ਦੇ ਸਬੰਧ ਵਿਚ ਉਹਨਾਂ ਦੇ ਖਿਲਾਫ ਧਾਰਾ 302,307,120–ਬੀ ਦਾ ਕੇਸ ਦਰਜ ਕੀਤਾ ਗਿਆ ਹੈ। ਇਸ ਕੇਸ ਵਿੱਚ ਪਹਿਲਾਂ ਹੀ ਕਈ ਪੁਲਿਸ ਅਧਿਕਾਰੀਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ।

ਹੁਣ ਆਈ.ਜੀ. ਪਰਮਰਾਜ ਉਮਰਾਨੰਗਲ ਦੀ ਗ੍ਰਿਫਤਾਰੀ ਅਤੇ ਅਦਾਲਤ ਵੱਲੋਂ ਦਿੱਤੇ ਰਿਮਾਂਡ ਤੋ ਬਾਅਦ ਜਾਂਚ ਕਰ ਰਹੀ ਐਸ.ਆਈ.ਦੀ ਟੀਮ ਇਹ ਪਤਾ ਕਰਨ ਦੀ ਕੋਸ਼ਿਸ਼ ਕਰੇਗੀ ਕਿ ਕਿਹੜੇ ਹੋਰ ਪੁਲਿਸ ਦੇ ਉੱਚ ਅਧਿਕਾਰੀ ਇਸ ਕੇਸ ਵਿਚ ਸ਼ਾਮਿਲ ਹਨ ਅਤੇ ਕਿੰਨ੍ਹਾ ਦੇ ਹੁਕਮਾਂ ਤੇ ਇਹ ਗੋਲੀ ਕਾਂਡ ਕੀਤਾ ਗਿਆ ਸੀ।