ਟੈਸਟ ਕ੍ਰਿਕੇਟ ਵਿੱਚ ਰਿਸ਼ਭ ਪੰਤ ਨੇ ਤੋੜਿਆ ਮਹਿੰਦਰ ਸਿੰਘ ਧੋਨੀ ਦਾ ਰਿਕਾਰਡ

rishabh-pant-test-records

ਦੁਨੀਆਂ ਦੇ ਵਿੱਚ ਹਰ ਰੋਜ਼ ਕਿਸੇ ਨਾ ਕਿਸੇ ਦਾ ਰਿਕਾਰਡ ਟੁੱਟਦਾ ਰਹਿੰਦਾ ਹੈ। ਇਸੇ ਤਰਾਂ ਹੀ ਭਾਰਤੀ ਕ੍ਰਿਕਟ ਦੇ ਵਿਕਟਕੀਪਰ ਰਿਸ਼ਭ ਪੰਤ ਨੇ ਸਾਬਕਾ ਭਾਰਤੀ ਕ੍ਰਿਕਟ ਟੈਸਟ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਦਾ ਰਿਕਾਰਡ ਤੋੜ ਦਿੱਤਾ ਹੈ। ਭਾਰਤੀ ਕ੍ਰਿਕਟ ਦੇ ਵਿਕਟਕੀਪਰ ਰਿਸ਼ਭ ਪੰਤ ਨੇ ਵੈਸਟਇੰਡੀਜ਼ ਖਿਲਾਫ ਦੋਹਾਂ ਟੈਸਟ ਮੈਚ ਵਿੱਚ ਕੁੱਝ ਖ਼ਾਸ ਬੱਲੇਬਾਜ਼ੀ ਨਹੀਂ ਕਰ ਸਕੇ। ਪਰ ਦੁੱਜੇ ਟੈਸਟ ਮੈਚ ਦੌਰਾਨ ਰਿਸ਼ਭ ਪੰਤ ਨੇ ਵਿਕਟ ਦੇ ਪਿੱਛੇ ਇਕ ਖਾਸ ਉਪਲਬਧੀ ਆਪਣੇ ਨਾਂ ਜ਼ਰੂਰ ਕਰ ਲਈ।

ਜ਼ਰੂਰ ਪੜ੍ਹੋ: ਵਾਸ਼ਿੰਗਟਨ ਵਿਖੇ ਮਨਾਇਆ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਗੁਰਪੁਰਬ

ਤੁਹਾਨੂੰ ਐੱਸ ਦੇਈਏ ਕਿ ਰਿਸ਼ਭ ਪੰਤ ਟੈਸਟ ਕ੍ਰਿਕਟ ਮੈਚ ਦੌਰਾਨ ਭਾਰਤ ਦੇ ਵੱਲੋਂ ਸਭ ਤੋਂ ਤੇਜ਼ 50 ਸ਼ਿਕਾਰ ਕਰਨ ਵਾਲੇ ਪਹਿਲੇ ਵਿਕਟਕੀਪਰ ਬਣ ਗਏ। ਇਸ ਦੇ ਨਾਲ ਰਿਸ਼ਭ ਪੰਤ ਨੇ ਸਾਬਕਾ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨੂੰ ਪਿੱਛੇ ਛੱਡਦੇ ਹੋਏ ਧੋਨੀ ਦਾ ਰਿਕਾਰਡ ਤੋੜ ਦਿੱਤਾ ਅਤੇ ਇਸ ਰਿਕਾਰਡ ਨੂੰ ਆਪਣੇ ਨਾਂ ਕੀਤਾ। ਤੁਹਾਨੂੰ ਦੱਸ ਦੇਈਏ ਕਿ 11 ਟੈਸਟ ਮੈਚਾਂ ’ਚ ਵਿਕਟ ਦੇ ਪਿੱਛੇ ਆਪਣਾ 50ਵਾਂ ਸ਼ਿਕਾਰ ਕੀਤਾ। ਜਦ ਕਿ ਮਹਿੰਦਰ ਸਿੰਘ ਧੋਨੀ ਇਹ ਜਾਦੂ ਆਪਣੇ 15ਵੇਂ ਟੈਸਟ ਮੈਚ ’ਚ ਕੀਤਾ ਸੀ। ਇਸ ਤੋਂ ਇਲਾਵਾ ਭਾਰਤੀ ਕ੍ਰਿਕਟ ਵਿਕਟਕੀਪਰ ਦਿਨੇਸ਼ ਕਾਰਤਿਕ ਨੇ 16 ਟੈਸਟ ਮੈਚਾਂ ’ਚ ਆਪਣੇ 50 ਸ਼ਿਕਾਰ ਕੀਤੇ ਸਨ ਜਦਕਿ ਨਯਨ ਮੋਂਗੀਆ ਨੇ 19 ਮੈਚਾਂ ’ਚ ਇਹ ਕਮਾਲ ਕੀਤਾ ਸੀ।

rishabh-pant-test-records

ਤੁਹਾਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਰਿਸ਼ਭ ਪੰਤ ਨੇ ਆਪਣੇ ਇਸ ਰਿਕਾਰਡ ਦੇ ਨਾਲ ਆਸਟਰੇਲੀਆ ਦੇ ਸਾਬਕਾ ਵਿਕਟਕੀਪਰ ਐਡਮ ਗਿਲਕ੍ਰਿਸਟ ਦੀ ਬਰਾਬਰੀ ਕਰ ਲਈ ਹੈ ਕਿਉਂਕਿ ਉਸ ਨੇ ਵੀ ਆਪਣੇ 11ਵੇਂ ਟੈਸਟ ਮੈਚ ’ਚ ਵਿਕਟ ਦੇ ਪਿੱਛੇ 50 ਸ਼ਿਕਾਰ ਕੀਤੇ ਸਨ। ਜਾਣਕਾਰੀ ਅਨੁਸਾਰ ਦੱਖਣੀ ਅਫਰੀਕ ਦੇ ਸਾਬਕਾ ਵਿਕਟਕੀਪਰ ਮਾਰਕ ਬਾਊਚਰ, ਇੰਗਲੈਂਡ ਦੇ ਵਿਕਟਕੀਪਰ ਜਾਨੀ ਬੇਅਰਸਟਾਅ ਅਤੇ ਆਸਟਰੇਲੀਆ ਦੇ ਵਿਕਟਕੀਪਰ ਟਿਮ ਪੇਨ ਨੇ ਆਪਣਮੇ 10 ਟੈਸਟ ਮੈਚਾਂ ’ਚੋਂ ਹੀ 50 ਸ਼ਿਕਾਰ ਕਰ ਦਿੱਤੇ ਸਨ।