ਵਾਸ਼ਿੰਗਟਨ ਵਿਖੇ ਮਨਾਇਆ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਗੁਰਪੁਰਬ

sri-guru-nanak-dev-ji-gurprab-washington-dc
ਦੁਨੀਆਂ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਦੀ ਦਾ 550ਵਾਂ ਗੁਰਪੁਰਬ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ.ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਗੁਰਪੁਰਬ ਬਹੁਤ ਹੀ ਸ਼ਰਧਾ ਪੂਰਵਕ ਇੱਕ ਓਂਕਾਰ ਸੰਸਥਾ ਦੇ ਬੈਨਰ ਹੇਠ ਮੈਟਰੋਪੁਲਿਟਨ ਦੀਆਂ ਸੰਗਤਾਂ ਵਲੋਂ ਮਨਾਇਆ ਗਿਆ। ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਰੱਥ ਤੇ ਪੂਰੀ ਤਰਾਂ ਸਜਾ ਕੇ ਲਿਆਂਦਾ ਗਿਆ।

sri-guru-nanak-dev-ji-gurprab-washington-dc

ਸ਼੍ਰੀ ਗੁਰੂ ਗਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਗੁਰੂ ਜੀ ਦੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਟੇਜ ਤੱਕ ਗੁਰੂ ਸ਼ਬਦ ਗਾਉਂਦੀਆਂ ਸੰਗਤਾਂ ਨੇ ਸਟੇਜ ਤੇ ਸੁਸ਼ੋਭਿਤ ਕੀਤਾ। ਇਹ ਅਦਭੁੱਤ ਨਜ਼ਾਰਾ ਦੇਖਣਯੋਗ ਸੀ। ਇਸ ਸਮਾਗਮ ਦੌਰਾਨ ਵੱਖ-ਵੱਖ ਜੱਥਿਆਂ ਵਲੋਂ ਗੁਰੂ ਨਾਨਕ ਦੀ ਬਾਣੀ ਦਾ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਮੁੱਖ ਤੌਰ ‘ਤੇ ਭਾਈ ਸ਼ਵਿੰਦਰ ਸਿੰਘ, ਭਾਈ ਸਰਬਜੀਤ ਸਿੰਘ, ਭਾਈ ਨਿਰਮਲ ਸਿੰਘ, ਬੀਬੀ ਗੁਨੀਤ ਕੌਰ ਦੇ ਜਥੇ ਵਲੋਂ ਬਹੁਤ ਹੀ ਸ਼ਰਧਾ ਨਾਲ ਬਾਬੇ ਨਾਨਕ ਦੀਆਂ ਸਿੱਖਿਆ ਨਾਲ ਸੰਬਧਤ ਸ਼ਬਦ ਕੀਰਤਨ ਕੀਤਾ।

ਜ਼ਰੂਰ ਪੜ੍ਹੋ: ਇਸ ਵਿਧੀ ਨਾਲ ਪੂਜਾ ਕਰਨ ਤੇ ਹੋਵੇਗਾ ਲਾਭ: ਗਣੇਸ਼ ਚਤੁਰਥੀ

ਇਸ ਸਮਾਗਮ ਦੌਰਾਨ ਗੁਰੂ ਦਾ ਲੰਗਰ ਵੀ ਅਤੁੱਟ ਵਰਤਾਇਆ ਗਿਆ। ਜੈਕਾਰਿਆਂ ਦੀ ਗੂੰਜ ਨਾਲ ਇਹ ਦਿਹਾੜਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਫ਼ਲਸਫ਼ੇ ਨੂੰ ਸਮਰਪਿਤ ਕੀਤਾ ਗਿਆ। ਸਿੱਖਾਂ ਦੀ ਅੰਤਰਰਾਸ਼ਟਰੀ ਸ਼ਖਸੀਅਤ ਸ: ਰਵੀ ਸਿੰਘ ਖਾਲਸਾ ਜਿੰਨੇ ਨੇ ਸਿੱਖ ਕੋਮ ਦੀ ਸੇਵਾ ਭਾਵਨਾ ਦੀ ਅਗਵਾਈ ਕਰਨ ਵਾਲੇ ਮਹਾਨ ਸ਼ਖ਼ਸੀਅਤ ਦੇ ਤੌਰ ‘ਤੇ ਜਾਣੇ ਜਾਂਦੇ ਹਨ ਵੀ ਵਿਸ਼ੇਸ਼ ਤੌਰ ‘ਤੇ ਪੁੱਜੇ ਹੋਏ ਸਨ ਜਿੰਨਾ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਚਾਨਣਾ ਪਾਇਆ।