Punjab Weather Updates: ਪੰਜਾਬ ਵਿੱਚ ਗਰਮੀ ਨੇ ਕੀਤਾ ਬੁਰਾ ਹਾਲ, ਦਿੱਤੀ ਭਾਰੀ ਬਾਰਿਸ਼ ਦੀ ਚਿਤਾਵਨੀ

weather-updates-temperature-high-in-punjab-heavy-rain-alert

Punjab Weather Updates: ਭਾਰਤੀ ਮੌਸਮ ਵਿਗਿਆਨ ਵਿਭਾਗ IMD ਨੇ ਓੜੀਸਾ ‘ਚ 20 ਸਤੰਬਰ ਤੋਂ 23 ਸਤੰਬਰ ਤਕ ਭਾਰੀ ਬਾਰਸ਼ ਦੀ ਚੇਤਾਵਨੀ ਜਾਰੀ ਕੀਤੀ ਹੈ। ਜਿਸ ਤੋਂ ਬਾਅਦ ਸੂਬਾ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਨੂੰ ਬੁੱਧਵਾਰ ਹੈਰਾਨ ਕਰ ਦਿੱਤਾ। ਇਸ ਦਰਮਿਆਨ ਉੱਤਰ ਭਾਰਤ ‘ਚ ਮੌਸਮ ਖੁਸ਼ਕ ਅਤੇ ਗਰਮੀ ਵਾਲਾ ਰਿਹਾ।

ਇਹ ਵੀ ਪੜ੍ਹੋ: SGPC Latest News: ਲਾਪਤਾ ਪਾਵਨ ਸਰੂਪਾਂ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਅਧਿਕਾਰੀਆਂ ਦੀਆਂ ਵਧੀਆਂ ਮੁਸ਼ਕਿਲਾਂ

ਦਿੱਲੀ ‘ਚ ਲਗਾਤਾਰ ਅੱਠਵੇਂ ਦਿਨ ਬਾਰਸ਼ ਨਹੀਂ। ਪੰਜਾਬ ਅਤੇ ਹਰਿਆਣਾ ‘ਚ ਗਰਮੀ ਤੋਂ ਕੋਈ ਰਾਹਤ ਨਹੀਂ ਮਿਲੀ। ਤਾਪਮਾਨ ਆਮ ਨਾਲੋਂ ਵੱਧ ਰਿਹਾ। IMD ਦੇ ਡਾਟਾ ਮੁਤਾਬਕ ਦਿੱਲੀ ‘ਚ ਹੁਣ ਤਕ ਸਤੰਬਰ ‘ਚ 77 ਫੀਸਦ ਘੱਟ ਬਾਰਸ਼ ਦਰਜ ਕੀਤੀ ਗਈ। IMD ਨੇ ਦੱਸਿਆ ਕਿ ਬੰਗਾਲ ਦੀ ਖਾੜੀ ਦੇ ਉੱਪਰ ਘੱਟ ਦਬਾਅ ਦਾ ਖੇਤਰ ਬਣਨ ਕਾਰਨ ਓੜੀਸਾ ‘ਚ 20 ਸਤੰਬਰ ਤੋਂ ਚਾਰ ਦਿਨ ਤਕ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਮੱਦੇਨਜ਼ਰ ਮਛੇਰਿਆਂ ਨੂੰ ਗਹਿਰੇ ਪਾਣੀ ‘ਚ ਨਾ ਜਾਣ ਦੀ ਸਲਾਹ ਦਿੱਤੀ।

ਇਸ ਚੇਤਾਵਨੀ ਦੇ ਮੱਦੇਨਜ਼ਰ ਸੂਬੇ ਦੇ ਸਾਰੇ ਜ਼ਿਲਾ ਪ੍ਰਸ਼ਾਸਨਾਂ ਨੂੰ ਹਾਲਾਤ ਨਾਲ ਨਜਿੱਠਣ ਲਈ ਤਿਆਰ ਰਹਿਣ ਲਈ ਕਿਹਾ। ਇਸ ਦੌਰਾਨ ਉੱਤਰ ਪ੍ਰਦੇਸ਼ ਚ ਵੱਖ-ਵੱਖ ਇਲਾਕਿਆਂ ਚ ਪਿਛਲੇ 24 ਘੰਟਿਆਂ ਚ ਕਿਤੇ ਭਾਰੀ, ਤੇ ਕਿਤੇ ਹਲਕੀ ਬਾਰਸ਼ ਹੋਈ। ਮੌਸਮ ਵਿਭਾਗ ਨੇ ਬੁੱਧਵਾਰ ਦੱਸਿਆ ਕਿ ਸੂਬੇ ਦੇ ਕਈ ਇਲਾਕਿਆਂ ਚ ਗਰਜ ਦੇ ਨਾਲ ਤੇਜ਼ ਮੀਂਹ ਵਰ੍ਹਿਆ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ