ਮੌਤ ਦੀ ਭੇਂਟ ਚੜ੍ਹੇ ਦੋ ਕਿਸਾਨ, ਇਕ ਨੇ ਕਰਜ਼ੇ ਹੇਠ ਦੱਬੇ ਨੇ ਲਈ ਆਪਣੀ ਜਾਨ, ਤਾਂ ਦੂਜਾ ਹੋਇਆ ਹਾਦਸੇ ਦਾ ਸ਼ਿਕਾਰ

two-farmers-who-died

ਇੱਕ ਪਾਸੇ ਕਿਸਾਨ ਆਪਣੀ ਮੰਗਾਂ ਨੂੰ ਮਨਵਾਉਣ ਲਈ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿਲੀ ਸਰਹੱਦਾਂ ‘ਤੇ ਡਟੇ ਹਨ ਉਥੇ ਹੀ ਕੁਝ ਕਿਸਾਨ ਅਜਿਹੇ ਵੀ ਹਨ ਜੋ ਸਰਕਾਰ ਵੱਲੋਂ ਦਿੱਤੇ ਗਏ ਕਰਜ਼ ਮੁਆਫੀ ਦੇ ਦਘੋਖੇ ਦਾ ਸ਼ਿਕਾਰ ਹੋ ਰਹੇ ਹਨ। ਅਤੇ ਆਪਣੀਆਂ ਜ਼ਿੰਦਗੀਆਂ ਨਾਲ ਖੇਡ ਰਹੇ ਹਨ , ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਤਰਨ ਤਾਰਨ ਤੋਂ ਜਿਥੇ ਨਜ਼ਦੀਕੀ ਪਿੰਡ ਗੁਜਰਪੁਰਾ ਵਿਖੇ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਜਾਣਕਾਰੀ ਮੁਤਾਬਿਕ ਮ੍ਰਿਤਕ ਜਰਨੈਲ ਸਿੰਘ ਪੁੱਤਰ ਦਲਬੀਰ ਸਿੰਘ (45) ਵਾਸੀ ਪਿੰਡ ਗੁੱਜਰਪੁਰਾ (ਤਰਨਤਾਰਨ) ਜਿਸ ਕੋਲ ਪਿੰਡ ਦੇ ਨਜ਼ਦੀਕ ਦਰਿਆ ਬਿਆਸ ਦੇ ਮੰਡ ਖੇਤਰ ਵਿਚ ਸਿਰਫ਼ 2 ਏਕੜ ਵਾਹੀਯੋਗ ਜ਼ਮੀਨ ਸੀ ਅਤੇ ਮ੍ਰਿਤਕ ਦੇ ਸਿਰ ‘ਤੇ 17 ਲੱਖ ਰੁਪਏ ਦਾ ਕਰਜ਼ਾ ਸੀ।

ਉਥੇ ਹੀ ਜਿਥੇ ਕਰਜ਼ ਤੋਂ ਤੰਗ ਕਿਸਾਨ ਨੇ ਖ਼ੁਦਕੁਸ਼ੀ ਕੀਤੀ ਤਾਂ ਉਥੇ ਹੀ ਕਿਸਾਨੀ ਬਿੱਲਾਂ ਨੂੰ ਰੱਦ ਕਰਵਾਉਣ ਵਾਲੇ ਲੋਕਾਂ ਚ ਸ਼ਾਮਿਲ ਇਕ ਹੋਰ ਕਿਸਾਨ ਨੇ ਆਪਣੀ ਜਾਨ ਗੁਆ ਦਿੱਤੀ। ਜਾਣਕਾਰੀ ਅਨੁਸਾਰ ਬੀਤੇ ਕੱਲ੍ਹ ਅੰਦੋਲਨ ਵਿਚ ਸ਼ਾਮਿਲ ਹੋਣ ਲਈ ਗੁਰਦਾਸਪੁਰ ਤੋਂ ਟਰੈਕਟਰ-ਟਰਾਲੀਆਂ ਰਾਹੀਂ ਜਥਾ ਰਵਾਨਾ ਹੋਇਆ, ਜਿਸ ਵਿਚ ਪਿੰਡ ਨਰਪੁਰ ਦਾ ਵਾਸੀ ਕਿਸਾਨ ਜਗੀਰ ਸਿੰਘ ਪੁੱਤਰ ਗਿਆਨ ਸਿੰਘ (55) ਵੀ ਸ਼ਾਮਿਲ ਸੀ ਜਦੋਂ ਇਹ ਟਰੈਕਟਰ-ਟਰਾਲੀ ਹਰਿਆਣੇ ਦੇ ਸ਼ਹਿਰ ਸਹਿਬਾਗ਼ ਨੇੜਿਉਂ ਗੁਜ਼ਰ ਰਹੀ ਸੀ ਤਾਂ ਪਿੱਛੋਂ ਆ ਰਹੇ ਇਕ ਟਰੱਕ ਨੇ ਟਰਾਲੀ ਨੂੰ ਟੱਕਰ ਮਾਰ ਦਿੱਤੀ।

ਜਿਸ ਕਾਰਨ ਜਗੀਰ ਸਿੰਘ ਟਰਾਲੀ ਤੋਂ ਬਾਹਰ ਡਿਗ ਗਿਆ, ਜਿਸ ਉੱਪਰੋਂ ਟਰੱਕ ਦਾ ਟਾਇਰ ਲੰਘ ਗਿਆ। ਸੱਟਾਂ ਗੰਭੀਰ ਹੋਣ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਅੱਜ ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਉਨ੍ਹਾਂ ਦੇ ਪਿੰਡ ਨਰਪੁਰ ਲਿਆਂਦਾ ਗਿਆ ਜਿੱਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ