Coronavirus Patients in Moga: ਮੋਗਾ ਦੇ ਵਿੱਚ Corona Virus ਦੇ 3 ਸ਼ੱਕੀ ਮਰੀਜ਼ ਆਈਸੋਲੇਸ਼ਨ ਵਾਰਡ ‘ਚ ਦਾਖ਼ਿਲ

three-suspected-coronavirus-patients-in-moga

Coronavirus Patients in Moga: ਪੰਜਾਬ ‘ਚ ਕੋਰੋਨਾਵਾਇਰਸ ਕਰਕੇ ਸਰਕਾਰ ਵੱਲੋਂ ਕਰਫਿਉ ਲਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੂਬੇ ਦੀ ਰਾਜਧਾਨੀ ਚੰਡੀਗੜ੍ਹ ‘ਚ ਵੀ ਅੱਜ ਰਾਤ ਤੋਂ ਕਰਫਿਊ ਲੱਗ ਜਾਵੇਗਾ। ਪੰਜਾਬ ‘ਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ 23 ਹੋ ਚੁੱਕੀ ਹੈ।

ਇਹ ਵੀ ਪੜ੍ਹੋ: Corona Virus in Punjab: ਨਵਾਂਸ਼ਹਿਰ ਵਿੱਚ Corona 7 ​​ਨਵੇਂ ਮਰੀਜ਼ ਆਏ ਸਾਹਮਣੇ, ਲੋਕਾਂ ਵੀ ਮੱਚੀ ਹਲਚਲ

ਹੁਣ ਖ਼ਬਰ ਆਈ ਹੈ ਕਿ ਮੋਗਾ ‘ਚ ਵੀ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡ ‘ਚ ਰੱਖਿਆ ਗਿਆ ਹੈ। ਜਿਨ੍ਹਾਂ ਚੋਂ ਇੱਕ 40 ਸਾਲਾ ਔਰਤ ਵੀ ਸ਼ਾਮਲ ਹੈ ਜੋ ਆਨੰਦਪੁਰ ਸਾਹਿਬ ਹੋਲਾ ਮਹੱਲਾ ‘ਚ ਸ਼ਾਮਲ ਹੋਈ ਸੀ ਤੇ ਇੱਕ ਹੋਰ 30 ਸਾਲਾ ਨੌਜਵਾਨ ਜੋ ਕਾਫੀ ਦਿਨਾਂ ਤੋਂ ਖੰਘ ਤੇ ਜ਼ੁਕਾਮ ਨਾਲ ਪੀੜਤ ਸੀ, ਨੂੰ ਆਈਸੋਲੇਸ਼ਨ ‘ਚ ਰੱਖਿਆ ਗਿਆ ਹੈ।

ਮੋਗਾ ਦੀ ਵਸਨੀਕ 25 ਸਾਲਾ ਗਗਨਦੀਪ ਕੌਰ ‘ਤੇ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਸ ਨੂੰ ਕੋਰੋਨਾਵਾਇਰਸ ਹੈ ਕਿਉਂਕਿ ਗਗਨਦੀਪ ਕੌਰ ਪੇਸ਼ੇ ਤੋਂ ਫਿਜ਼ੀਓਥੈਰੇਪਿਸਟ ਹੈ ਤੇ ਅੱਜ ਚੰਡੀਗੜ੍ਹ ‘ਚ ਇੱਕ ਕੋਰੋਨਾਵਾਇਰਸ ਸਕਾਰਾਤਮਕ ਕੇਸ ਆਇਆ ਹੈ, ਜਿਸ ਨੂੰ ਗਗਨਦੀਪ ਨੇ ਚੰਡੀਗੜ੍ਹ ਵਿਖੇ ਟ੍ਰੀਟਮੇਂਟ ਦਿੱਤਾ ਸੀ। ਇਸ ਸਮੇਂ ਗਗਨ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ