NRI Punjabi News: ਵਿਦੇਸ਼ਾਂ ਤੋਂ ਪਰਤ ਰਹੇ NRI ਪੰਜਾਬ ਨੂੰ ਪਾ ਰਹੇ ਨੇ Corona Virus ਦੇ ਖ਼ਤਰੇ ਵਿੱਚ

punjabi-returning-back-to-avoid-coronavirus-in-punjab

NRI Punjabi News: ਵੱਡੀ ਗਿਣਤੀ ‘ਚ ਪੰਜਾਬੀ ਵਿਦੇਸ਼ਾਂ ‘ਚ ਰਹਿੰਦੇ ਹਨ। ਅੰਕੜਿਆਂ ਮੁਤਾਬਕ ਪੰਜਾਬ ਦੇ ਕਰੀਬ 28 ਲੱਖ ਲੋਕ ਵਿਦੇਸ਼ਾਂ ‘ਚ ਵੱਸਦੇ ਹਨ। Corona Virus ਕਾਰਨ ਅੰਤਰਾਸ਼ਟਰੀ ਫਲਾਈਟ ਕੈਂਸਲ ਕਰ ਦਿੱਤੀਆਂ ਗਈਆਂ ਹਨ ਪਰ ਇਸ ਤੋਂ ਪਹਿਲਾਂ ਬਹੁਤ ਸਾਰੇ ਲੋਕ ਪੰਜਾਬ ਪਰਤ ਆਏ ਹਨ। ਵਿਦੇਸ਼ ਮੰਤਰਾਲੇ ਮੁਤਾਬਕ ਦੁਨੀਆਂ ਭਰ ‘ਚ 28 ਲੱਖ 19 ਹਜ਼ਾਰ ਭਾਰਤੀ ਵੱਸਦੇ ਹਨ।

ਇਹ ਵੀ ਪੜ੍ਹੋ: Curfew in Punjab : ਪੰਜਾਬ ਵਿਚ ਲੱਗਾ ਕਰਫਿਊ, ਸਰਕਾਰ ਨੇ ਲੋਕਡਾਊਨ ਫੇਲ ਹੋਣ ਤੇ ਲਿਆ ਫੈਸਲਾ

ਇਨ੍ਹਾਂ ‘ਚੋਂ ਅਰਬ ਅਮੀਰਾਤ ‘ਚ 8 ਲੱਖ, ਅਮਰੀਕਾ ‘ਚ 2.80 ਲੱਖ, ਇੰਗਲੈਂਡ ‘ਚ 4.66 ਲੱਖ, ਆਸਟਰੇਲੀਆ ‘ਚ 1.32 ਲੱਖ, ਇਟਲੀ ‘ਚ 2.5 ਲੱਖ, ਕੈਨੇਡਾ ‘ਚ 6 ਲੱਖ ਪੰਜਾਬੀ ਹੈ। ਇਨ੍ਹਾਂ ਦੇਸ਼ਾਂ ‘ਚੋਂ ਪਿਛਲੇ ਦਿਨੀਂ ਕਈ ਲੋਕ ਵਾਪਸ ਪੰਜਾਬ ਆ ਗਏ ਹਨ, ਪਰ ਇਹ ਟਰੇਸ ਨਹੀਂ ਹੋ ਰਹੇ। ਇਨ੍ਹਾਂ ‘ਚੋਂ ਕਈ ਲੋਕਾਂ ਨੇ ਆਪਣੇ ਪਤੇ ਤੇ ਫੋਨ ਨੰਬਰ ਵੀ ਗਲਤ ਲਿਖਵਾਏ ਹਨ।

ਸਿਰਫ ਜਲੰਧਰ ‘ਚ 13 ਹਜ਼ਾਰ NRI ਹਨ। ਇਨ੍ਹਾਂ ਦੀ ਟਰੇਸਿੰਗ ਨਹੀਂ ਹੋ ਪਾ ਰਹੀ। ਅਜਿਹੀ ਸਥਿਤੀ ‘ਚ ਪੰਜਾਬ ‘ਚ Corona Virus ਦੇ ਵੱਧਣ ਦਾ ਖਦਸ਼ਾ ਜ਼ਿਆਦਾ ਹੋ ਜਾਂਦਾ ਹੈ ਕਿਉਂਕਿ ਜੇ ਕਰ ਵਿਦੇਸ਼ਾਂ ਤੋਂ ਆਏ ਇਨ੍ਹਾਂ ਲੋਕਾਂ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਟੈਸਟ ਪਾਜ਼ੇਟਿਵ ਆਉਣ ‘ਤੇ ਇਲਾਜ ਕੀਤਾ ਜਾਵੇਗਾ ਪਰ ਇਸ ਤਰੀਕੇ ਨਾਲ ਹੋਰਾਂ ਲੋਕਾਂ ਤੱਕ Corona Virus ਫੈਲਣ ਦਾ ਖਦਸ਼ਾ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ