ਖੇਤੀ ਬਿੱਲ ਦਾ ਵਿਰੋਧ ਵਿੱਚ ਡਟੇ ਕਿਸਾਨਾਂ ਦੇ ਹੱਕ ਵਿੱਚ ਬੋਲੇ ਰਣਜੀਤ ਬਾਵਾ, PM ਮੋਦੀ ਨੂੰ ਕਹੀ ਇਹ ਗੱਲ

Ranjeet Bawa come in support of farmers against the bill

ਖੇਤੀ ਬਿੱਲਾਂ ਦੇ ਵਿਰੋਧ ਵਿੱਚ ਕਿਸਾਨਾ ਨਾਲ ਡਟੇ ਗਾਇਕ ਰਣਜੀਤ ਬਾਵਾ ਨੇ ਮੋਦੀ ਸਰਕਾਰ ਨੁੰ ਅਪੀਲ ਕੀਤੀ ਹੈ ਕੀ ਇਹ ਬਿੱਲ ਨਾ ਲਾਗੂ ਕੀਤੇ ਜਾਣ। ਬਾਵਾ ਨੇ ਪ੍ਰਧਾਨ ਮੰਤਰੀ ਨੂੰ ਟੈਗ ਕਰਦਿਆਂ ਟਵੀਟ ਕੀਤਾ। ਬਾਵਾ ਨੇ ਲਿਖਿਆ ਕੀ ਮੋਦੀ ਜੀ ਪੰਜਾਬ ਦੇ 80% ਲੋਕ ਖੇਤੀ ਤੇ ਨਿਰਭਰ ਹਨ। ਤੁਹਾਡੇ ਖੇਤੀ ਬਿੱਲ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਮਾਰ ਦੇਣਗੇ। ਕਿਰਪਾ ਕਰਕੇ ਇਨ੍ਹਾਂ ਬਿੱਲਾਂ ਨੂੰ ਵਾਪਸ ਲਿਆ ਜਾਵੇ। ਪੰਜਾਬ ਅਤੇ ਹਰਿਆਣਾ ਪੂਰੇ ਦੇਸ਼ ਨੂੰ ਅਨਾਜ ਦਿੰਦੇ ਨੇ। ਜੇ ਕਿਸਾਨ ਹੀ ਮਰ ਗਿਆ ਤਾਂ ਦੇਸ਼ ਦਾ ਕੀ ਬਣੂਗਾ।

ranjit bawa tweet to modi

ਰਣਜੀਤ ਬਾਵਾ ਅਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਖੇਤੀ ਬਿੱਲਾਂ ਬਾਰੇ ਖੁੱਲਕੇ ਗੱਲ ਕਰ ਰਹੇ ਹਨ ਅਤੇ ਇਹਨਾਂ ਨੂੰ ਨਾਂ ਲਾਗੂ ਕਾਰਨ ਦੀ ਗੁਹਾਰ ਲੱਗਾ ਰਹੇ ਹਨ। ਕੁਝ ਦਿਨ ਪਹਿਲਾਂ ਰਣਜੀਤ ਬਾਵਾ ਨੇ ਅਪਣੇ ਗੀਤ ਰਾਹੀ ਕੁਝ ਬੋਲ ਕਿਸਾਨਾਂ ਲਈ ਪੇਸ਼ ਕੀਤੇ।

Punjabi News  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ