ਦਿਲਜੀਤ ਦੋਸਾਂਝ ਦੀ ਅਗਲੀ ਪੰਜਾਬੀ ਫਿਲਮ ਦਾ ਹੋਇਆ ਐਲਾਨ, ਨਾਲ ਨਜ਼ਰ ਆ ਸਕਦੀ ਇਹ ਐਕਟਰੈਸ !

Diljit announced his next Punjabi film 'Ranna ch Dhanna'

ਦਿਲਜੀਤ ਦੋਸਾਂਝ ਦੀ ਅਗਲੀ ਪੰਜਾਬੀ ਫਿਲਮ ਦਾ ਐਲਾਨ ਹੋ ਗਿਆ ਹੈ ਅਤੇ ਇਸ ਫਿਲਮ ਦਾ ਨਾਮ ਰੰਨਾਂ ‘ਚ ਧੰਨਾ ਹੋਵੇਗਾ। ਇਸ ਫਿਲਮ ਨੂੰ ਅਮਰਜੀਤ ਸਿੰਘ ਸਰਾਓ ਨੇ ਲਿਖਿਆ ਹੈ। ਇਸ ਫਿਲਮ ਦਾ ਨਿਰਦੇਸ਼ਨ ਅਮਰਜੀਤ ਹੀ ਕਰਨਗੇ। ਇਸ ਤੋਂ ਪਹਿਲਾਂ ਕਾਲਾ ਸ਼ਾਹ ਕਾਲਾ ਅਤੇ ਝੱਲੇ ਵਰਗਇਆ ਫ਼ਿਲਮ ਇੰਡਸਟਰੀ ਨੂੰ ਦਿੱਤੀਆਂ ਹਨ।

ਫਿਲਮ ਦਾ ਪੋਸਟਰ ਦਿਲਜੀਤ ਨੇ ਅਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਸਾਂਝਾ ਕੀਤਾ। ਪੋਸਟਰ ਵੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕੀ ਇਹ ਇੱਕ ਕਾਮੇਡੀ ਫਿਲਮ ਹੋਵੇਗੀ।

'Ranna ch Dhanna'

ਮੰਨਿਆ ਜਾ ਰਿਹਾ ਕਿ ਇਸ ਫਿਲਮ ਦਾ ਹਿੱਸਾ ਸਰਗੁਣ ਮਹਿਤਾ ਬਣ ਸਕਦੀ ਹੈ। ਦਰਅਸਲ ਅਮਰਜੀਤ ਦੀਆਂ ਪਹਿਲੀਆਂ ਦੋ ਫਿਲਮਾਂ ਵਿੱਚ ਸਰਗੁਣ ਮਹਿਤਾ ਫੀਮੇਲ ਲੀਡ ‘ਚ ਸੀ ਤੇ ਹੁਣ ਜਿਸ ਫਿਲਮ ਨੂੰ ਅਮਰਜੀਤ ਡਾਇਰੈਕਟ ਕਰ ਰਹੇ ਨੇ ਉਸ ਵਿਚ ਵੀ ਸਰਗੁਣ ਮਹਿਤਾ ਹੈ ਤੇ ਸਰਗੁਣ ਹੀ ਉਸ ਨੂੰ ਪ੍ਰੌਡਿਓਸ ਵੀ ਕਰ ਰਹੀ ਹੈ। ਉਸ ਫਿਲਮ ਦਾ ਨਾਂ ਹੈ ‘ਸ਼ੌਂਕਣ ਸ਼ੋਂਕਣੇਂ ‘ ਯਾਨੀ ਫਿਲਮ ‘ਰੰਨਾਂ ‘ਚ ਧੰਨਾ’ ਅਮਰਜੀਤ ਦੀ ਚੌਥੀ ਫਿਲਮ ਹੋਵੇਗੀ। ਇਸ ਸਾਲ ਦਲਜੀਤ ਦੀ ਫਿਲਮ ਜੋੜੀ ਵੀ ਰਿਲੀਜ਼ ਹੋਣੀ ਸੀ। ਜਿਸ ਵਿੱਚ ਉਸ ਨਾਲ ਨਿਮਰਤ ਖੈਰਾ ਸੀ ਜੋਕਿ ਕਰੋਣਾ ਵਾਇਰਸ ਦੇ ਕਾਰਨ ਸਿਨੇਮਾ ਘਰਾਂ ਤੱਕ ਨਹੀਂ ਆ ਸਕੀ।

Punjabi News  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ