ਚੰਡੀਗੜ੍ਹ ਲੋਕ ਸਭਾ ਸੀਟ ਤੋਂ ਪੱਤਾ ਕੱਟਣ ਮਗਰੋਂ ਨਵਜੋਤ ਕੌਰ ਸਿੱਧੂ ਦਾ ਵੱਡਾ ਐਲਾਨ

pawan bansal and navjot kaur

ਚੰਡੀਗੜ੍ਹ ਦੀ ਸੀਟ ਤੋਂ ਨਵਜੋਤ ਕੌਰ ਸਿੱਧੂ ਚੋਣ ਨਹੀਂ ਲਣਨਗੇ। ਕਾਂਗਰਸ ਨੇ ਚੰਡੀਗੜ੍ਹ ਦੀ ਸੀਟ ਤੋਂ ਸਾਬਕਾ ਰੇਲ ਮੰਤਰੀ ਪਵਨ ਕੁਮਾਰ ਬੰਸਲ ਨੂੰ ਟਿਕਟ ਦਿੱਤੀ ਹੈ ਅਤੇ ਹੁਣ ਸਾਬਕਾ ਰੇਲ ਮੰਤਰੀ ਪਵਨ ਕੁਮਾਰ ਬੰਸਲ ਚੰਡੀਗੜ੍ਹ ਤੋਂ ਚੋਣ ਲੜਨਗੇ। ਪਿਛਲੀ ਬਾਰ 2014 ਨੂੰ ਪਵਨ ਬਾਂਸਲ ਬੀਜੇਪੀ ਦੀ ਕਿਰਨ ਖੇਰ ਤੋਂ ਹਾਰ ਗਏ ਸੀ।

ਇਹ ਵੀ ਪੜ੍ਹੋ : ਚੰਡੀਗੜ੍ਹ ਤੋਂ ਕਾਂਗਰਸ ਨੇ ਪਵਨ ਬਾਂਸਲ ਨੂੰ ਦਿੱਤੀ ਟਿਕਟ, ਢੋਲ ਵਜਾ ਕੇ ਘਰ ਖ਼ੁਸ਼ੀ ਮਨਾਈ

ਇਸ ਬਾਰੇ ਨਵਜੋਤ ਕੌਰ ਸਿੱਧੂ ਦਾ ਕਹਿਣਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਸਿੱਧੂ ਸਾਹਿਬ ਦੇ ਪ੍ਰਚਾਰ ਤੇ ਕੋਈ ਉਂਗਲੀ ਕਰੇ। ਉਹ ਸਿੱਧੂ ਸਾਹਿਬ ਲਈ ਕਿਸੇ ਵੀ ਤਰ੍ਹਾਂ ਤੇ ਤਿਆਗ ਲਈ ਤਿਆਰ ਹਨ। ਹਾਲਾਂਕਿ ਉਹਨਾਂ ਨੂੰ ਅੰਮ੍ਰਿਤਸਰ ਦੀ ਸੀਟ ਤੋਂ ਚੋਣ ਲੜਨ ਦੀ ਪੇਸ਼ਕਸ਼ ਹੋਈ ਸੀ ਪਰ ਉਹਨਾ ਨੇ ਸਾਫ ਤੌਰ ਤੇ ਕਿਹਾ ਕਿ ਉਹਨਾਂ ਨੂੰ ਕਿਸੇ ਹੋਰ ਜਗ੍ਹਾ ਤੋਂ ਟਿਕਟ ਮਿਲਣ ਤੇ ਵੀ ਚੋਣਾਂ ਨਹੀਂ ਲਣਨਗੇ। ਉਹਨਾਂ ਕਿਹਾ ਕਿ ਜੇ ਪਵਨ ਬਾਂਸਲ ਚਾਹੁਣ ਤਾਂ ਉਹ ਪ੍ਰਚਾਰ ਜ਼ਰੂਰ ਕਰਣਗੇ।

ਕਿਆਸ ਲਗਾਏ ਜਾ ਰਹੇ ਸਨ ਅਤੇ ਖੁੱਦ ਚੋਣਾਂ ਦੇ ਪ੍ਰਚਾਰ ਸਮੇਂ ਨਵਜੋਤ ਕੌਰ ਸਿੱਧੂ ਨੇ ਵੀ ਕਿਹਾ ਸੀ ਕਿ ਚੰਡੀਗੜ੍ਹ ਦੀ ਟਿਕਟ ਉਹਨਾਂ ਨੂੰ ਹੀ ਮਿਲੇਗੀ।