ਇਕ ਹੋਰ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ, ਹੁਣ ਮੋਗੇ ਚ ਸ਼੍ਰੀ ਗੁਟਕਾ ਸਾਹਿਬ ਦੀ ਹੋਈ ਬੇਅਦਬੀ

gutka sahib beadbi in moga

ਮੋਗਾ :- ਪੰਜਾਬ ਵਿਚ ਪਵਿੱਤਰ ਬਾਣੀ ਦੀ ਬੇਅਦਬੀ ਦੀਆ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ । ਤਾਜ਼ਾ ਮਾਮਲਾ ਮੋਗਾ ਦੇ ਖਰੇਲੀਆਂ ਮੁਹੱਲੇ ਤੋਂ ਸਾਹਮਣੇ ਆਇਆ ਹੈ ਜਿਥੇ ਸ਼੍ਰੀ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਸੁੱਟੇ ਹੋਏ ਸਨ ।

ਦੱਸਿਆ ਜਾ ਰਿਹਾ ਹੈ ਕਿ ਖੇਰਲੀਆਂ ਵਾਲੇ ਮੁਹਲੇ ਨਗਰ ਕੀਰਤਨ ਨਿਕਲ ਰਹੇ ਸੀ ਤੇ ਓਥੇ ਗੁਟਕਾ ਸਾਹਿਬ ਜੀ ਦੇ ਫਟੇ ਅੰਗ ਪਾਏ ਸੀ । ਇਸ ਘਟਨਾ ਤੋਂ ਬਾਅਦ ਸਿੱਖਾਂ ਵਿਚ ਰੋਸ ਪਾਇਆ ਜਾ ਰਿਹਾ ਹੈ ਇਸ ਸੰਭੰਦੀ ਸੂਚਨਾ ਮਿਲਦੀ ਹੀ ਪੁਲਿਸ ਓਥੇ ਪਹੁੰਚੀ ।

Source:Jagbani