ਧੋਨੀ ਦੇ ਦਸਤਾਨਿਆਂ ਤੇ ICC ਨੇ ਲਾਈ ਰੋਕ, BCCI ਦੀ ਅਪੀਲ ਹੋਈ ਖਾਰਿਜ਼

MS Dhoni

ਵਿਸ਼ਵ ਕੱਪ 2019 ਵਿੱਚ ਭਾਰਤ ਦੇ ਪਹਿਲੇ ਮੈਚ ਦੌਰਾਨ ਐੱਮ ਐੱਸ ਧੋਨੀ ਵੱਲੋਂ ‘ਬਲੀਦਾਨ ਬੈਜ’ ਵਾਲੇ ਦਸਤਾਨਿਆਂ ਨੂੰ ਪਹਿਨਣ ਤੇ ਆਈਸੀਸੀ ਨੇ ਕਈ ਸਵਾਲ ਉਠਾਏ ਸਨ। ਜਿਸ ਤੋਂ ਬਾਅਦ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਵਲੋਂ ਅਪੀਲ ਕੀਤੀ ਗਈ ਸੀ ਪਰ ਹੁਣ ਕੌਮਾਂਤਰੀ ਕ੍ਰਿਕੇਟ ਕੰਟਰੋਲ ਬੋਰਡ ਨੇ ਉਸ ਅਪੀਲ ਨੂੰ ਖਾਰਿਜ਼ ਕਰ ਦਿੱਤਾ ਹੈ।

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਐੱਮ ਐੱਸ ਧੋਨੀ ਨੇ ਦੱਖਣੀ ਅਫਰੀਕਾ ਵਿਰੁੱਧ ਖੇਡੇ ਪਹਿਲੇ ਮੈਚ ਵਿੱਚ ‘ਬਲੀਦਾਨ ਬੈਜ’ ਵਾਲੇ ਦਸਤਾਨੇ ਪਾਏ ਹੋਏ ਸਨ। ‘ਬਲੀਦਾਨ ਬੈਜ’ ਇੱਕ ਪੈਰਾਸ਼ੂਟ ਰੈਜੀਮੈਂਟ ਦਾ ਹਿੱਸਾ ਹੈ। ਜਿਸ ਦੀ ਪੁਸ਼ਟੀ ਪਾਕਿਸਤਾਨ ਦੀ ਟੀਮ ਵਲੋਂ ਕੀਤੀ ਗਈ। ਹਾਲਾਂਕਿ, ਫੌਜ ਨੇ ਇਹ ਕਹਿ ਦਿੱਤਾ ਸੀ ਕਿ ਇਹ ਨਿਸ਼ਾਨ ‘ਬਲੀਦਾਨ ਬੈਜ’ ਨਾਲ ਮਿਲਦਾ ਜੁਲਦਾ ਜਰੂਰ ਹੈ ਪਰ ਇਹ ਉਹ ਨਿਸ਼ਾਨ ਨਹੀਂ ਹੈ।

ਇਹ ਵੀ ਪੜ੍ਹੋ: ਭਾਰਤ ਨੇ ਪਹਿਲੇ ਮੈਚ ਵਿੱਚ ਦਿੱਤੀ ਦੱਖਣੀ ਅਫਰੀਕਾ ਨੂੰ ਕਰਾਰੀ ਮਾਤ

ਵਿਸ਼ਵ ਕੱਪ 2019 ਦੋਰਾਨ ਐੱਮ ਐੱਸ ਧੋਨੀ ਨੂੰ BCCI ਤੋਂ ਇਲਾਵਾ ਹੋਰ ਵੀ ਕਈ ਚੰਗੇ ਖਿਡਾਰੀਆਂ ਦਾ ਸਾਥ ਮਿਲਿਆ। ਆਈਸੀਸੀ ਨੇ ‘ਬਲੀਦਾਨ ਬੈਜ’ ਵਾਲੇ ਦਸਤਾਨਿਆਂ ਦੇ ਵਰਤਣ ਨੂੰ ਆਈਸੀਸੀ ਦੇ ਨਿਯਮਾਂ ਦੇ ਵਿਰੁੱਧ ਦੱਸਿਆ ਹੈ। ਆਈਸੀਸੀ ਦਾ ਕਹਿਣਾ ਹੈ ਕਿ ਅਜਿਹੇ ਕਿਸਮ ਦੇ ਨਿਸ਼ਾਨ ਆਈਸੀਸੀ ਦੇ ਅਧਿਕਾਰਤ ਡਰੈੱਸ ਕੋਡ ਦੀ ਉਲੰਘਣਾ ਕਰਦੇ ਹਨ । ਹੁਣ ਐੱਮ ਐੱਸ ਧੋਨੀ ਨੂੰ ਆਪਣੇ ਦਸਤਾਨਿਆਂ ਤੋਂ ‘ਬਲੀਦਾਨ ਬੈਜ’ ਦਾ ਨਿਸ਼ਾਨ ਹਟਾਉਣਾ ਪਵੇਗਾ।