ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਸਬੰਧਿਤ ਇੱਕ ਅੰਤਰਰਾਸ਼ਟਰੀ ਨਾਰਕੋ-ਟੈਰਰਿਜ਼ਮ ਰੈਕੇਟ ਦਾ ਪਰਦਾਫਾਸ਼, ਸਮਗਲਰ ਕਾਬੂ

International terrorism racket linked to khalistan exposed

ਚੰਡੀਗੜ੍ਹ:ਪੰਜਾਬ ਪੁਲਿਸ ਨੇ ਪਾਬੰਦੀਸ਼ੁਦਾ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐਲਐਫ) ਨਾਲ ਸਬੰਧਿਤ ਇੱਕ ਅੰਤਰਰਾਸ਼ਟਰੀ ਨਾਰਕੋ-ਟੈਰਰਿਜ਼ਮ ਰੈਕੇਟ ਦਾ ਪਰਦਾਫਾਸ਼ ਕੀਤਾ ਹੈ।ਪੁਲਿਸ ਨੇ ਇਕ ਲੋੜੀਂਦੇ ਹੈਰੋਇਨ ਤਸਕਰ ਰਾਜਿੰਦਰ ਸਿੰਘ ਉਰਫ ਗੰਜਾ ਉਰਫ ਮਿੱਠੂ ਨੂੰ ਕਾਬੂ ਕੀਤਾ ਹੈ। ਇੱਕ ਸਿਪਾਹੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਦਾ ਇਹ ਸਿਪਾਹੀ ਕਥਿਤ ਤੌਰ ‘ਤਾਲਾਬੰਦੀ ਦੌਰਾਨ ਅਤੇ ਪੈਸਿਆਂ ਨੂੰ ਸੁਰੱਖਿਅਤ ਅੱਗੇ ਪੁਹੰਚਾਉਣ ਵਿਚ ਤਸਕਰ ਦੀ ਸਹਾਇਤਾ ਕਰਦਾ ਸੀ।ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਰਾਜਿੰਦਰ ਦੇ ਸਾਲੇ ਨੂੰ ਵੀ ਇਸ ਰੈਕੇਟ ਵਿੱਚ ਸ਼ਾਮਲ ਹੋਣ ਲਈ ਉੱਤਰ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਨੂੰ ਮ੍ਰਿਤਕ ਬਦਨਾਮ ਅਤਵਾਦੀ ਹਰਮੀਤ ਸਿੰਘ ਉਰਫ ਪੀਐਚਡੀ ਦਾ ਸਾਥੀ ਪਾਇਆ ਗਿਆ ਹੈ। ਗੁਪਤਾ ਨੇ ਦੱਸਿਆ ਕਿ ਰਾਜਿੰਦਰ ਪਾਸੋਂ ਇਕ .32 ਬੋਰ ਦਾ ਪਿਸਤੌਲ ਅਤੇ 4 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਅਤੇ ਬਾਅਦ ਵਿਚ ਜ਼ੀਰਕਪੁਰ ਦੇ ਰਿਵਰਡੇਲ ਐਰੋਵਿਸਟਾ ਵਿਖੇ ਉਸ ਦੇ ਫਲੈਟ ਵਿਚੋਂ 530 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਗਈ।

ਇਹ ਵੀ ਪੜ੍ਹੋ : ਪੰਜਾਬ ਵਿੱਚ ਨਹੀਂ ਰੁਕ ਰਿਹਾ ਕੋਰੋਨਾ, 41 ਹੋਰ ਮੌਤਾਂ, ਇੱਕ ਦਿਨ ਵਿੱਚ 1513 ਨਵੇਂ ਮਾਮਲੇ

ਰਾਜਿੰਦਰ ਨੇ ਅੱਗੇ ਕਬੂਲ ਕੀਤਾ ਕਿ ਉਸਨੇ ਨਵਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਖ-ਵੱਖ ਤਸਕਰਾਂ ਨੂੰ ਭਾਰੀ ਮਾਤਰ ਵਿੱਚ ਨਸ਼ਾ ਦਿੱਤਾ ਹੈ। ਡੀਜੀਪੀ ਨੇ ਕਿਹਾ ਕਿ ਰਾਜਿੰਦਰ ਕੋਲ ਨਸ਼ੇ ਦੀਆਂ ਖੇਪਾਂ ਜ਼ਿਆਦਾਤਰ ਸ੍ਰੀਨਗਰ ਅਤੇ ਦਿੱਲੀ ਤੋਂ ਪੰਜਾਬ ਵਿੱਚ ਵੰਡਣ ਲਈ ਆਉਂਦੀਆਂ ਸੀ। ਨਸ਼ਿਆਂ ਦੇ ਕਾਰੋਬਾਰ ਤੋਂ ਇਕੱਠੇ ਕੀਤੇ ਪੈਸਿਆਂ ਨੂੰ ਉਹ ਹਵਾਲਾ ਚੈਨਲਾਂ ਰਾਹੀਂ ਨਵਪ੍ਰੀਤ ਨੂੰ ਵਾਪਸ ਭੇਜ ਦਿੰਦਾ ਸੀ।

Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ