ਪੰਜਾਬ ਵਿੱਚ ਨਹੀਂ ਰੁਕ ਰਿਹਾ ਕੋਰੋਨਾ, 41 ਹੋਰ ਮੌਤਾਂ, ਇੱਕ ਦਿਨ ਵਿੱਚ 1513 ਨਵੇਂ ਮਾਮਲੇ

corona cases in punjab today

ਪੰਜਾਬ ਵਿੱਚ ਕੋਰੋਨਾ ਨਾਲ ਬੁੱਧਵਾਰ ਨੂੰ 41 ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਸੂਬੇ ਵਿੱਚ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 1219 ਹੋ ਗਈ ਹੈ। ਇਸ ਦੌਰਾਨ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 1513 ਨਵੇਂ ਕੇਸ ਵੀ ਸਾਹਮਣੇ ਆਏ ਹਨ। ਹੁਣ ਸੂਬੇ ਵਿਚ ਕੁਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ 46,090 ਤੱਕ ਪਹੁੰਚ ਗਈ ਹੈ.

ਸੂਬੇ ਵਿਚ ਕੋਰੋਨਾ ਤੋਂ ਵਿਗੜਦੀ ਸਥਿਤੀ ਦਾ ਅੰਦਾਜਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਸਮੇਂ ਵੱਖ-ਵੱਖ ਹਸਪਤਾਲਾਂ ਵਿਚ 14640 ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਗਿਆ ਹੈ। ਇਨ੍ਹਾਂ ਵਿੱਚੋਂ 480 ਮਰੀਜ਼ਾਂ ਦੀ ਹਾਲਤ ਚਿੰਤਾਜਨਕ ਹੈ। ਹਾਲਾਂਕਿ ਇਸ ਦੌਰਾਨ ਸੂਬੇ ਵਿਚ 1086 ਮਰੀਜ਼ਾਂ ਦੀ ਸਿਹਤਮੰਦ ਹੋਣ ਦੀ ਖਬਰ ਵੀ ਆਈ ਹੈ। ਇਸ ਦੇ ਨਾਲ ਸੂਬੇ ਵਿੱਚ ਕੋਰੋਨਾ ਨੂੰ ਹਰਾਉਣ ਵਾਲਿਆਂ ਦੀ ਗਿਣਤੀ 30231 ਤੱਕ ਪਹੁੰਚ ਗਈ ਹੈ।

ਇਹ ਵੀ ਪੜ੍ਹੋ : LUDHIANA VERKA NEWS: ਲੁਧਿਆਣਾ ਵਿੱਚ ਸਥਿਤ ਵੇਰਕਾ ਮਿਲਕ ਪਲਾਂਟ ਦੇ ਉਤਪਾਦ ‘ਵੇਰਕਾ ਦਹੀਂ’ ਵਿੱਚੋਂ ਨਿਕਲੇ ਕੀੜੇ

ਸਿਹਤ ਵਿਭਾਗ ਅਨੁਸਾਰ ਜਿਨ੍ਹਾਂ 1513 ਮਰੀਜ਼ਾਂ ਨੂੰ ਸਿਹਤਮੰਦ ਹੋਣ ਤੋਂ ਬਾਦ ਘਰ ਜਾਣ ਦੀ ਇਜ਼ਾਜ਼ਤ ਦਿੱਤੀ ਗਈ ਹੈ ਉਨ੍ਹਾਂ ਵਿੱਚ ਲੁਧਿਆਣਾ ਦੇ 243, ਪਟਿਆਲੇ ਦੇ 169, ਬਠਿੰਡਾ ਦੇ 168, ਜਲੰਧਰ ਦੇ 88, ਸੰਗਰੂਰ ਦੇ 72, ਰੋਪੜ ਦੇ 53, ਮੁਕਤਸਰ ਦੇ 52, ਫਾਜ਼ਿਲਕਾ ਦੇ 48, ਗੁਰਦਾਸਪੁਰ ਦੇ 46, ਅੰਮ੍ਰਿਤਸਰ ਦੇ 37, ਨਵਾਂ ਸ਼ਹਿਰ ਦੇ 30, ਕਪੂਰਥਲਾ ਦੇ 16, ਫਤਿਹਗੜ ਸਾਹਿਬ ਅਤੇ ਤਰਨਤਾਰਨ ਦੇ 15-15, ਪਠਾਨਕੋਟ ਅਤੇ ਬਰਨਾਲਾ ਦੇ 13 13, ਫਰੀਦਕੋਟ ਦੇ 8 ਮਰੀਜ਼ ਸ਼ਾਮਲ ਹਨ।

ਲੁਧਿਆਣਾ: 14 ਦੀ ਮੌਤ, 207 ਨਵੇਂ ਮਰੀਜ਼

ਲੁਧਿਆਣਾ ਵਿੱਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਜ਼ਿਲੇ ਵਿਚ ਬੁੱਧਵਾਰ ਨੂੰ ਕੋਰੋਨਾ ਦੀ ਲਾਗ ਨਾਲ 14 ਲੋਕਾਂ ਦੀ ਮੌਤ ਹੋ ਗਈ ਅਤੇ 207 ਨਵੇਂ ਸੰਕਰਮਿਤ ਮਰੀਜ਼ ਵੀ ਪਾਏ ਗਏ ਹਨ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਬੁੱਧਵਾਰ ਨੂੰ ਕੋਰੋਨਾ ਦੇ 207 ਮਰੀਜ਼ਾਂ ਵਿੱਚੋਂ 193 ਲੁਧਿਆਣਾ ਦੇ ਹਨ। ਬਾਕੀ ਦੂਸਰੇ ਜ਼ਿਲ੍ਹਿਆਂ ਨਾਲ ਸਬੰਧਤ ਹਨ। ਇਸ ਦੇ ਨਾਲ ਹੀ 14 ਮ੍ਰਿਤਕਾਂ ਵਿਚੋਂ 12 ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਹਨ। ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 345 ਹੋ ਗਈ ਹੈ। ਸੰਕਰਮਿਤ ਮਰੀਜ਼ਾਂ ਦੀ ਗਿਣਤੀ 9219 ਤੱਕ ਪਹੁੰਚ ਗਈ ਹੈ। 6881 ਮਰੀਜ਼ ਠੀਕ ਹੋ ਗਏ ਹਨ। ਐਕਟਿਵ ਮਾਮਲਿਆਂ ਦੀ ਗਿਣਤੀ 1990 ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ