Corona in Punjab: ਪੰਜਾਬ ਵਿੱਚ ਹੁਣ ਘੱਟ ਰਹੇ ਨੇ Corona ਦੇ ਕੇਸ, ਮਰੀਜ਼ਾਂ ਨੂੰ ਭੇਜਿਆ ਜਾ ਰਹਿ ਘਰ

health-department-may-send-to-home-quarantine

Corona in Punjab: ਪੰਜਾਬ ਸਿਹਤ ਵਿਭਾਗ ਕੋਰੋਨਾ ਵਾਇਰਸ ਨਾਲ ਪੀੜਤ ਉਨ੍ਹਾਂ ਮਰੀਜ਼ਾਂ ਨੂੰ ਘਰ ਵਿੱਚ ਏਕਾਂਤਵਾਸ ਕਰਨ ‘ਤੇ ਵਿਚਾਰ ਕਰ ਰਿਹਾ ਹੈ, ਜਿਨ੍ਹਾਂ ਵਿੱਚ ਕੋਵਿਡ-19 ਦਾ ਕੋਈ ਵੀ ਲੱਛਣ ਨਹੀਂ ਦਿਖਾਈ ਦਿੰਦਾ। ਟੈਸਟ ਪੌਜ਼ੇਟਿਵ ਪਰ ਕੋਈ ਲੱਛਣ ਨਾ ਹੋਣ ਵਾਲੇ ਮਰੀਜ਼ਾਂ ਨੂੰ ਹਸਪਤਾਲ ਦੀ ਬਜਾਏ ਹੁਣ ਘਰ ਵਿੱਚ ਕੁਆਰੰਟੀਨ ਕੀਤਾ ਜਾ ਸਕੇਗਾ। ਜੇਕਰ ਅਜਿਹਾ ਹੁੰਦਾ ਹੈ ਤਾਂ ਪੰਜਾਬ ਅਜਿਹਾ ਕਰਨ ਵਾਲਾ ਪਹਿਲਾ ਸੂਬਾ ਬਣ ਜਾਵੇਗਾ।

ਸੂਤਰਾਂ ਮੁਤਾਬਕ ਵਿਭਾਗ ਇਸ ਸਬੰਧੀ ਵੀਡੀਓ ਕਾਨਫ਼ਰੰਸਿੰਗ ਰਾਹੀਂ ਵਿਚਾਰ ਵਟਾਂਦਰੇ ਕਰ ਰਿਹਾ ਹੈ। ਹਾਲਾਂਕਿ, ਹਾਲੇ ਤੱਕ ਇਸ ਬਾਰੇ ਵਿਭਾਗ ਕਿਸੇ ਸਿੱਟੇ ‘ਤੇ ਤਾਂ ਨਹੀਂ ਪਹੁੰਚ ਸਕਿਆ। ਹਾਲ ਦੀ ਘੜੀ ਵਿਭਾਗ ਕੋਰੋਨਾ ਵਾਇਰਸ ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਹੀ ਭਰਤੀ ਕਰ ਰਿਹਾ ਹੈ। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀ ਨਿਰਦੇਸ਼ਕ ਡਾ. ਅਵਨੀਤ ਕੌਰ ਮੁਤਾਬਕ ਇਹ ਵਿਕਲਪ ਹੋ ਸਕਦਾ ਹੈ, ਪਰ ਇਸ ਬਾਰੇ ਹਾਲੇ ਕੋਈ ਅੰਤਮ ਫੈਸਲਾ ਨਹੀਂ ਲਿਆ ਗਿਆ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।