Lockdown Updates: ਦੱਖਣੀ ਅਫਰੀਕਾ ਵਿੱਚ ਫਸੇ 150 ਭਾਰਤੀ ਪਰਤਣਗੇ ਵਾਪਿਸ

150-indians-return-from-south-africa

Lockdown Updates: Coronavirus ਦੇ ਫੈਲਣ ਤੋਂ ਰੋਕਣ ਲਈ ਲਗਾਏ ਲਾਕਡਾਊਨ ਕਾਰਨ ਦੱਖਣੀ ਅਫਰੀਕਾ ਦੇ ਕੇਪ ਟਾਊਨ ਵਿਚ ਫਸੇ 26 ਭਾਰਤੀ ਵਿਗਿਆਨੀ ਇਸ ਹਫਤੇ ਦੇਸ਼ ਪਰਤਣਗੇ। ਉਹ ਇਕ ਮੁਹਿੰਮ ਲਈ ਅੰਟਾਰਕਟਿਕਾ ਗਏ ਸਨ ਅਤੇ ਲਾਕਡਾਊਨ ਕਾਰਨ ਦੱਖਣੀ ਅਫਰੀਕਾ ਵਿਚ ਫਸ ਗਏ ਸਨ। ਇਹ ਵਿਗਿਆਨੀ ਉਨ੍ਹਾਂ ਤਕਰੀਬਨ 150 ਭਾਰਤੀ ਨਾਗਰਿਕਾਂ ਵਿੱਚ ਸ਼ਾਮਲ ਹਨ ਜੋ ਦੱਖਣੀ ਅਫਰੀਕਾ ਦੇ ਏਅਰਵੇਜ਼ (ਐੱਸ. ਐੱਸ. ਏ.) ਤੋਂ ਜਹਾਜ਼ ਰਾਹੀਂ ਵਾਪਸ ਪਰਤਣਗੇ।

ਇਹ ਜਹਾਜ਼ ਸ਼ੁੱਕਰਵਾਰ ਨੂੰ ਜੋਹਨਸਬਰਗ ਤੋਂ ਮੁੰਬਈ ਅਤੇ ਦਿੱਲੀ ਲਈ ਰਵਾਨਾ ਹੋਵੇਗਾ। ਜੋਹਨਸਬਰਗ ਵਿਚ ਭਾਰਤੀ ਕੌਂਸਲ ਜਨਰਲ ਅੰਜੂ ਰੰਜਨ ਨੇ ਦੱਸਿਆ ਕਿ 1 ਹਜ਼ਾਰ ਤੋਂ ਵੱਧ ਭਾਰਤੀ ਨਾਗਰਿਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਦੱਖਣੀ ਅਫਰੀਕਾ ਦੇ ਗ੍ਰਹਿ ਵਿਭਾਗ ਵਲੋਂ ਨਿਰਧਾਰਤ ਮਾਪਦੰਡਾਂ ਦੇ ਅਧਾਰ ‘ਤੇ ਭਾਰਤੀ ਮਿਸ਼ਨ ਇਨ੍ਹਾਂ ਯਾਤਰੀਆਂ ਦੀ ਜਾਂਚ ਕਰੇਗਾ। ਰੰਜਨ ਨੇ ਇੱਕ ਫੇਸਬੁੱਕ ਪ੍ਰਸਾਰਣ ਵਿਚ ਕਿਹਾ, ”ਅਸੀਂ ਲੋੜਾਂ ਦੇ ਅਧਾਰ ‘ਤੇ ਯਾਤਰੀਆਂ ਨੂੰ ਚੁਣਨਾ ਸੀ।” ਡਿਪਲੋਮੈਟ ਨੇ ਕਿਹਾ ਕਿ ਬਚੇ ਹੋਏ ਲੋਕਾਂ ਨੂੰ ਭਾਰਤ ਸਰਕਾਰ ਦੇ ਵੰਦੇ ਭਾਰਤ ਮੁਹਿੰਮ ਤਹਿਤ ਏਅਰ ਇੰਡੀਆ ਦੇ ਜਹਾਜ਼ ਰਾਹੀਂ ਘਰ ਭੇਜਿਆ ਜਾ ਸਕਦਾ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ