Corona in Punjab: ਪੰਜਾਬ ਵਿੱਚ Corona ਦਾ ਕਹਿਰ ਲਗਾਤਾਰ ਜਾਰੀ, ਹੁਸ਼ਿਆਰਪੁਰ ਵਿੱਚ ਮਿਲਿਆ ਇਕ ਹੋਰ Corona Positive ਕੇਸ

coronavirus-one-case-positive-in-hoshiarpur

Corona in Punjab: ਪੰਜਾਬ ‘ਚ Coronavirus ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਹੁਣ ਹੁਸ਼ਿਆਰਪੁਰ ‘ਚੋਂ ਇਕ ਹੋਰ ਨਵਾਂ Corona ਦਾ ਪਾਜ਼ੇਟਿਵ ਕੇਸ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਦਸੂਹਾ ਦੇ ਨਾਰਾਇਣ ਗੜ੍ਹ ਦੇ ਰਹਿਣ ਵਾਲੇ ਅਵਤਾਰ ਸਿੰਘ ਦੇ ਬੇਟੇ ਗੁਰਮੀਰ ਸਿੰਘ ਦੀ ਰਿਪਰੋਟ ਪਾਜ਼ੇਟਿਵ ਪਾਈ ਗਈ ਹੈ। ਅਵਤਾਰ ਸਿੰਘ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਪਰਤਿਆ ਸੀ ਅਤੇ ਇਸ ਦੀ ਰਿਪੋਰਟ ਪਹਿਲਾਂ ਹੀ ਪਾਜ਼ੇਟਿਵ ਆ ਚੁੱਕੀ ਹੈ।

ਇਹ ਵੀ ਪੜ੍ਹੋ: Punjab Mandi Board: ਪੰਜਾਬ ਵਿੱਚ ਹਾੜੀ ਦੇ 21ਵੇਂ ਦਿਨ 4,86,515 ਮੀਟ੍ਰਿਕ ਟਨ ਕਣਕ ਦੀ ਖਰੀਦ

ਅੱਜ ਦੇ ਇਸ ਮਿਲੇ ਕੇਸ ਨੂੰ ਮਿਲਾ ਕੇ ਹੁਸ਼ਿਆਰਪੁਰ ਜ਼ਿਲੇ ‘ਚ ਹੁਣ ਕੁੱਲ ਪਾਜ਼ੇਟਿਵ ਕੇਸਾਂ ਦੀ ਗਿਣਤੀ 88 ਤੱਕ ਪਹੁੰਚ ਚੁੱਕੀ ਹੈ। ਇਨ੍ਹਾਂ ਕੇਸਾਂ ‘ਚ ਟਾਂਡਾ, ਦਸੂਹਾ, ਮੁਕੇਰੀਆਂ, ਮੋਰਾਂਵਾਲੀ ਦੇ ਕੇਸ ਵੀ ਸ਼ਾਮਲ ਹਨ। ਇਥੇ ਦੱਸ ਦੇਈਏ ਕਿ Corona ਦੇ ਕਾਰਨ ਹੀ ਹੁਸ਼ਿਆਰੁਪਰ ਜ਼ਿਲੇ ‘ਚੋਂ ਦੋ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਉਥੇ ਹੀ ਸਿਹਤ ਵਿਭਾਗ ਵੱਲੋਂ ਗੁਰਮੀਰ ਸਿੰਘ ਦੇ ਸੰਪਰਕ ‘ਚ ਆਉਣ ਵਾਲੇ ਲੋਕਾਂ ਦੀ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਉਸ ਦੇ ਇਲਾਕੇ ਸਮੇਤ ਨੇੜਲੇ ਇਲਾਕਿਆਂ ‘ਚ ਪੁੱਛਗਿੱਛ ਕੀਤੀ ਜਾ ਰਹੀ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।