Corona Worldwide Updates: ਦੁਨੀਆ ਭਰ ‘ਚ ਮਰੀਜ਼ਾਂ ਦੀ ਗਿਣਤੀ 37 ਲੱਖ ਤੋਂ ਪਾਰ, ਮੌਤ ਦਾ ਅੰਕੜਾ 2.5 ਲੱਖ ਤੋਂ ਪਾਰ

coronavirus-worldwide-latest-update

Corona Worldwide Updates: Coronavirus ਨਾਲ ਮਰਨ ਵਾਲਿਆਂ ਦੀ ਗਿਣਤੀ ਢਾਈ ਲੱਖ ਨੂੰ ਪਾਰ ਕਰ ਗਈ ਹੈ। ਪਿਛਲੇ 24 ਘੰਟਿਆਂ ‘ਚ, 81,246 ਨਵੇਂ Corona ਕੇਸ ਸਾਹਮਣੇ ਆਏ ਅਤੇ ਮਰਨ ਵਾਲਿਆਂ ਦੀ ਗਿਣਤੀ ‘ਚ 5,787 ਦਾ ਵਾਧਾ ਹੋਇਆ ਹੈ। ਵਰਲਡਮੀਟਰ ਅਨੁਸਾਰ ਵਿਸ਼ਵ ਭਰ ‘ਚ ਹੁਣ ਤੱਕ 37 ਲੱਖ 26 ਹਜ਼ਾਰ 666 ਵਿਅਕਤੀ Coronavirus ਨਾਲ ਸੰਕਰਮਿਤ ਹੋਏ ਹਨ। ਇਨ੍ਹਾਂ ‘ਚੋਂ 2 ਲੱਖ 58 ਹਜ਼ਾਰ ਦੀ ਮੌਤ ਵੀ ਹੋ ਚੁੱਕੀ ਹੈ। ਇਸ ਦੇ ਨਾਲ ਹੀ 12 ਲੱਖ 41 ਹਜ਼ਾਰ ਲੋਕ ਇਨਫੈਕਸ਼ਨ ਮੁਕਤ ਵੀ ਹੋ ਗਏ ਹਨ।

ਇਹ ਵੀ ਪੜ੍ਹੋ: Corona in Singapore: ਸਿੰਗਾਪੁਰ ਵਿੱਚ ਭਾਰਤੀਆਂ ਲਈ ਮਾੜੀ ਖ਼ਬਰ, 4800 ਭਾਰਤੀ ਨਿੱਕਲੇ Corona Positive

ਦੁਨੀਆ ਭਰ ਦੇ ਕੁੱਲ ਮਾਮਲਿਆਂ ‘ਚੋਂ ਇਕ ਤਿਹਾਈ ਅਮਰੀਕਾ ‘ਚ ਸੰਕਰਮਿਤ ਹਨ। ਤੇ ਮੌਤਾਂ ਦਾ ਇਕ ਚੌਥਾਈ ਹਿੱਸਾ ਵੀ ਅਮਰੀਕਾ ‘ਚ ਹੈ। COVID-19 ਨਾਲ ਅਮਰੀਕਾ ਦੇ ਬਾਅਦ ਸਪੇਨ ਦੂਸਰਾ ਸਭ ਤੋਂ ਪ੍ਰਭਾਵਤ ਦੇਸ਼ ਹੈ, ਜਿੱਥੇ ਕੁੱਲ ਲੋਕਾਂ ਦੀ 25,613 ਮੌਤ ਤੇ 250,561 ਲੋਕ ਸੰਕਰਮਿਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ।

ਯੂਕੇ ਦੂਜੇ ਅਤੇ ਇਟਲੀ ਮੌਤਾਂ ਦੇ ਮਾਮਲੇ ‘ਚ ਤੀਜੇ ਨੰਬਰ ‘ਤੇ ਹੈ। ਯੂਕੇ ‘ਚ ਹੁਣ ਤੱਕ 29,427 ਮੌਤਾਂ ਹੋ ਚੁੱਕੀਆਂ ਹਨ, ਜਦਕਿ ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ 194,990 ਹੈ। ਇਸ ਤੋਂ ਬਾਅਦ ਫਰਾਂਸ, ਜਰਮਨੀ, ਤੁਰਕੀ, ਈਰਾਨ, ਚੀਨ, ਰੂਸ, ਬ੍ਰਾਜ਼ੀਲ, ਕੈਨੇਡਾ ਵਰਗੇ ਦੇਸ਼ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਏ ਹਨ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ