Corona in Faridkot: ਫਰੀਦਕੋਟ ਵਿੱਚ 23 ਸਾਲਾਂ ਸ਼ਰਧਾਲੂ ਲੜਕੀ ਦੀ ਰਿਪੋਰਟ ਆਈ Corona Positive

coronavirus-one-case-positive-in-faridkot

Corona in Faridkot: ਸ੍ਰੀ ਨਾਂਦੇੜ ਸਾਹਿਬ ਤੋਂ ਆਏ ਕੋਟਕਪੂਰਾ-ਫਰੀਦਕੋਟ ਸੜਕ ‘ਤੇ ਪੈਂਦੇ ਪਿੰਡ ਸੰਧਵਾਂ ਨਾਲ ਸਬੰਧਤ ਸ਼ਰਧਾਲੂਆਂ ਦੇ ਪਹਿਲੇ ਜੱਥੇ ਦੀ ਇਕ ਹੋਰ ਮਹਿਲਾ ਸ਼ਰਧਾਲੂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਫਰੀਦਕੋਟ ‘ਚ 27 ਤਾਰੀਕ ਨੂੰ ਨਾਂਦੇੜ ਸਾਹਿਬ ਤੋਂ ਆਏ 20 ਸਰਧਾਲੂਆ ‘ਚੋਂ 2 ਔਰਤਾਂ ਜਿਨ੍ਹਾਂ ਦੀ ਉਮਰ ਲਗਭਗ 65 ਤੋਂ 70 ਹਨ, ਉਨ੍ਹਾਂ ਦੀ ਬੀਤੇ ਦਿਨ ਰਿਪੋਰਟ ਪਾਜ਼ੇਟਿਵ ਆਈ ਸੀ ਅਤੇ ਸ਼ਾਮ ਤਕ ਇਕ ਹੋਰ 23 ਸਾਲਾ ਲੜਕੀ ਪਾਜ਼ੇਟਿਵ ਪਾਈ ਗਈ।

ਜਾਣਕਾਰੀ ਮੁਤਾਬਕ 27 ਤਾਰੀਕ ਨੂੰ ਆਏ 20 ਸ਼ਰਧਾਲੂਆਂ ‘ਚੋਂ 3 ਪਾਜ਼ੇਟਿਵ ਅਤੇ 12 ਦੀ ਰਿਪੋਰਟ ਨੈਗਟਿਵ ਪਾਈ ਗਈ ਹੈ ਜਦਕਿ 5 ਦੀ ਰਿਪੋਰਟ ਆਉਣੀ ਬਾਕੀ ਹੈ। ਪੰਜਾਬ ‘ਚ ਕੋਰੋਨਾ ਵਾਇਰਸ ਦੇ ਕੁੱਲ 435 ਪਾਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ‘ਚੋਂ 20 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਪੰਜਾਬ ‘ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਪੰਜਾਬ ਦੇ ਜਲੰਧਰ ‘ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 89, ਮੋਹਾਲੀ ‘ਚ 84, ਪਠਾਨਕੋਟ ‘ਚ 25, ਨਵਾਂਸ਼ਹਿਰ ‘ਚ 22, ਲੁਧਿਆਣਾ ‘ਚ 33, ਅੰਮ੍ਰਿਤਸਰ ‘ਚ 37, ਮਾਨਸਾ ‘ਚ 13, ਪਟਿਆਲਾ ‘ਚ 63, ਹੁਸ਼ਿਆਰਪੁਰ ‘ਚ 11, ਤਰਨਾਰਨ 15, ਕਪੂਰਥਲਾ 8, ਮੁਕਤਸਰ 4, ਸੰਗਰੂਰ ‘ਚ 6, ਗਰਦਾਸਪੁਰ ‘ਚ 4 ਕੇਸ, ਫਰੀਦਕੋਟ 6, ਮੋਗਾ ‘ਚ 5, ਬਰਨਾਲਾ ‘ਚ 2, ਫਤਿਹਗੜ੍ਹ ਸਾਹਿਬ ‘ਚ 2, ਬਠਿੰਡਾ ‘ਚ 2 ਰੋਪੜ ‘ਚ 3, ਅਤੇ ਫਿਰੋਜ਼ਪੁਰ ‘ਚ 1 ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚੋਂ 20 ਲੋਕਾਂ ਦੀ ਮੌਤ ਹੋ ਚੁੱਕੀ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।