Corona in Phagwara: ਫਗਵਾੜਾ ਵਿੱਚ Corona ਦਾ ਕਹਿਰ, ਸਿਟੀ ਥਾਣਾ ਕੀਤਾ ਸੀਲ

corona-outbreak-in-phagwara-city-police-station-sealed

ਫਗਵਾੜਾ ਥਾਣਾ ਸਿਟੀ ‘ਚੋਂ ਅੱਜ ਕੋਰੋਨਾ ਵਾਇਰਸ ਦੇ ਦੋ ਕੇਸ ਪਾਜ਼ੇਟਿਵ ਆਉਣ ਤੋਂ ਬਾਅਦ ਥਾਣੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਇਥੇ ਦੱਸ ਦੇਈਏ ਕਿ ਅੱਜ ਕਪੂਰਥਲਾ ‘ਚੋਂ ਅੱਜ ਕੁੱਲ 6 ਕੋਰੋਨਾ ਦੇ ਪਾਜ਼ੇਟਿਵ ਕੇਸ ਪਾਏ ਗਏ ਹਨ। ਇਨ੍ਹਾਂ ‘ਚੋਂ 4 ਫਗਵਾੜਾ ਅਤੇ ਦੋ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਤ ਹਨ। ਜਿਹੜੇ ਕੇਸ ਫਗਵਾੜਾ ‘ਚੋਂ ਪਾਜ਼ੇਟਿਵ ਪਾਏ ਗਏ ਹਨ, ਉਨ੍ਹਾਂ ‘ਚ ਥਾਣਾ ਸਿਟੀ ਫਗਵਾੜਾ ਦਾ ਐੱਸ. ਐੱਚ. ਓ. ਅਤੇ ਉਨ੍ਹਾਂ ਦਾ ਗਨਮੈਨ ਵੀ ਸ਼ਾਮਲ ਹਨ। ਇਸ ਦੇ ਇਲਾਵਾ ਇੰਡਸਟਰੀਅਲ ਏਰੀਆ ‘ਚੋਂ ਇਕ ਕੇਸ ਪਾਇਆ ਪਾਇਆ ਗਿਆ ਹੈ।

ਇਹ ਵੀ ਪੜ੍ਹੋ: Corona in Punjab: ਪੰਜਾਬ ਵਿੱਚ ਨਹੀਂ ਰੁਕ ਰਿਹਾ Corona ਦਾ ਕਹਿਰ, ਸ਼੍ਰੀ ਮੁਕਤਸਰ ਸਾਹਿਬ ਵਿੱਚ 6 ਨਵੇਂ ਕੇਸ ਆਏ ਸਾਹਮਣੇ

ਸੀ. ਐੱਮ. ਓ. ਕਪੂਰਥਲਾ ਡਾ. ਜਸਮੀਤ ਕੌਰ ਨੇ ਦੱਸਿਆ ਕਿ ਫਗਵਾੜਾ ਪੁਲਸ ਥਾਣੇ ‘ਚੋਂ 2 ਕੇਸ ਪਾਜ਼ੇਟਿਵ ਮਿਲਣ ਤੋਂ ਬਾਅਦ ਥਾਣੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਇਸ ਦੇ ਇਲਾਵਾ ਇੰਡਸਟ੍ਰੀਅਲ ਖੇਤਰ ‘ਚੋਂ ਜਿਹੜਾ ਕੇਸ ਪਾਜ਼ੇਟਿਵ ਪਾਇਆ ਗਿਆ ਹੈ, ਉਹ ਵਿਅਕਤੀ ਫੈਕਟਰੀ ਚਲਾਉਂਦਾ ਹੈ ਅਤੇ ਉਸ ਦੀ ਫੈਕਟਰੀ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਾਰੇ ਸਟਾਫ ਅਤੇ ਕਾਮਿਆਂ ਨੂੰ 14 ਦਿਨਾਂ ਲਈ ਇਕਾਂਤਵਾਸ ‘ਚ ਰਹਿਣ ਦੇ ਹੁਕਮ ਦਿੱਤੇ ਗਏ ਹਨ। ਇਹ ਵੀ ਪਤਾ ਲੱਗਾ ਹੈ ਕਿ ਉਕਤ ਵਿਅਕਤੀ ਐੱਨ. ਜੀ. ਓ. ਦੇ ਨਾਲ ਕੰਮ ਕਰ ਰਿਹਾ ਸੀ ਅਤੇ ਸੰਪਰਕਾਂ ‘ਚ ਆਉਣ ਵਾਲੇ ਸਾਰੇ ਮੈਂਬਰਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਇਸ ਦੇ ਇਲਾਵਾ ਇਕ ਕੇਸ ਜੱਦੀ ਪਿੰਡ ਭੁੱਲਾਰਾਈ ‘ਚੋਂ ਸਾਹਮਣੇ ਆਇਆ ਹੈ ਅਤੇ ਉਸ ਦੇ ਸੰਪਰਕ ‘ਚ ਆਉਣ ਵਾਲੇ ਸਾਥੀਆਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।