Navjot Singh Sidhu News: ਪਿਛਲੇ ਤਿੰਨ ਦਿਨਾਂ ਤੋਂ ਨਵਜੋਤ ਸਿੱਧੂ ਨੂੰ ਕਿਉਂ ਲੱਭ ਰਹੀ ਹੈ ਬਿਹਾਰ ਪੁਲਸ

why-bihar-police-has-been-searching-for-navjot-sidhu

Navjot Singh Sidhu News: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਭਾਲ ਵਿਚ ਬਿਹਾਰ ਪੁਲਸ ਦਾ ਦਸਤਾ ਅੰਮ੍ਰਿਤਸਰ ਵਿਚ ਉਸ ਦੇ ਘਰ ਪਹੁੰਚਿਆ ਹੈ। ਪੁਲਸ ਦਸਤਾ 3 ਦਿਨਾਂ ਤੋਂ ਸਿੱਧੂ ਦੇ ਨਿਵਾਸ ਦੇ ਬਾਹਰ ਹੈ ਪਰ ਉਨ੍ਹਾਂ ਵਲੋਂ ਕੋਈ ਜਵਾਬ ਨਹੀਂ ਮਿਲ ਰਿਹਾ ਹੈ। ਬਿਹਾਰ ਪੁਲਸ ਦੀ ਟੀਮ ਕਟਿਹਾਰ ਵਿਚ ਸਿੱਧੂ ਵਿਰੁੱਧ ਦਰਜ ਮੁਕੱਦਮੇ ਦੇ ਸਿਲਸਿਲੇ ਵਿਚ ਇੱਥੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਟੀਮ ਇਸ ਮਾਮਲੇ ਵਿਚ ਉਨ੍ਹਾਂ ਨੂੰ ਜ਼ਮਾਨਤ ਦੇਣ ਪਹੁੰਚੀ ਹੈ।

ਇਹ ਵੀ ਪੜ੍ਹੋ: Corona in Amritsar: ਅੰਮ੍ਰਿਤਸਰ ਵਿੱਚ Corona ਨੇ ਢਾਹਿਆ ਕਹਿਰ, 3 ਹੋਰ ਮਰੀਜ਼ਾਂ ਦੀ ਗਈ ਜਾਨ

ਦੱਸਿਆ ਜਾਂਦਾ ਹੈ ਕਿ ਪੰਜਾਬ ਦਾ ਸਾਬਕਾ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਘਰ ’ਤੇ ਬਿਹਾਰ ਪੁਲਸ ਦੀ ਟੀਮ ਲਗਾਤਾਰ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲ ਰਿਹਾ ਹੈ। ਜਾਣਕਾਰੀ ਮੁਤਾਬਕ ਸਿੱਧੂ ’ਤੇ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਵਿਵਾਦਪੂਰਣ ਭਾਸ਼ਣ ਦੇਣ ਦੇ ਦੋਸ਼ ’ਚ ਕਟਿਹਾਰ ਦੇ ਵਰਸੋਈ ਥਾਣਾ ’ਚ ਮਾਮਲਾ ਦਰਜ ਹੈ।

Amritsar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ