ਪੰਜਾਬ ਵਿੱਚ ਹੁਣ ਕੋਰੋਨਾ ਨਾਲ ਕੇਂਦਰੀ ਟੀਮ ਨਜਿੱਠੇਗੀ।

Central-team-takes-command-to-deal-with-Corona-in-Punjab

ਸਿਹਤ ਮੰਤਰਾਲੇ ਵੱਲੋਂ ਭੇਜੀ ਤਿੰਨ ਮੈਂਬਰੀ ਟੀਮ ਸੂਬਾ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰੇਗੀ ਤੇ ਕੋਰੋਨਾ ਦੇ ਮਾਮਲੇ ਵਧਣ ਬਾਰੇ ਘੋਖ ਕਰੇਗੀ। ਕੇਂਦਰ ਸਰਕਾਰ ਨੇ ਪੰਜਾਬ ਸਣੇ 10 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਉੱਚ ਪੱਧਰੀ ਟੀਮਾਂ ਭੇਜੀਆਂ ਹਨ।

ਕੇਂਦਰ ਸਰਕਾਰ ਵੱਲੋਂ ਪੰਜਾਬ, ਮਹਾਰਾਸ਼ਟਰ, ਕੇਰਲ, ਛੱਤੀਸਗੜ੍ਹ, ਮੱਧ ਪ੍ਰਦੇਸ਼, ਗੁਜਰਾਤ, ਕਰਨਾਟਕ, ਤਾਮਿਲਨਾਡੂ, ਪੱਛਮੀ ਬੰਗਾਲ ਤੇ ਜੰਮੂ-ਕਸ਼ਮੀਰ ਵਿੱਚ ਟੀਮਾਂ ਭੇਜੀਆਂ ਗਈਆਂ ਹਨ। ਕੇਂਦਰ ਨੇ ਪੰਜਾਬ, ਮਹਾਰਾਸ਼ਟਰ, ਕੇਰਲ, ਛੱਤੀਸਗੜ੍ਹ, ਮੱਧ ਪ੍ਰਦੇਸ਼, ਗੁਜਰਾਤ ਤੇ ਜੰਮੂ-ਕਸ਼ਮੀਰ ਸਰਕਾਰ ਨੂੰ ਚਿੱਠੀ ਵੀ ਲਿਖੀ ਹੈ, ਜਿਸ ‘ਚ ਇਨ੍ਹਾਂ ਰਾਜਾਂ ਨੂੰ ਆਰਟੀਪੀਸੀਆਰ ਟੈਸਟਿੰਗ ਵਧਾਉਣ ਨੂੰ ਕਿਹਾ ਹੈ।

ਕੇਂਦਰ ਨੇ ਸਾਰੇ ਪੌਜ਼ੀਟਿਵ ਮਾਮਲਿਆਂ ਦੇ ਸੰਪਰਕ ‘ਚ ਆਉਣ ਵਾਲਿਆਂ ਦੀ ਸਖ਼ਤੀ ਨਾਲ ਘੋਖ ਕਰਨ ਨੂੰ ਕਿਹਾ ਹੈ। ਚਿੱਠੀ ‘ਚ ਕੇਸਾਂ ਦੇ ਆਧਾਰ ‘ਤੇ ਜ਼ਿਲ੍ਹਾ ਪੱਧਰ ‘ਤੇ ਕਦਮ ਚੁੱਕਣ ਨੂੰ ਕਿਹਾ ਗਿਆ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਤੇ ਕੇਰਲ ‘ਚ ਮੌਜੂਦਾ ਸਰਗਰਮ ਕੇਸਾਂ ਦੇ 75 ਫ਼ੀਸਦੀ ਮਾਮਲੇ ਹਨ।

ਉਧਰ, ਦੇਸ਼ ‘ਚ ਕੋਰੋਨਾ ਦੇ ਵਧਦੇ ਮਾਮਲਿਆਂ ਦਰਮਿਆਨ ਸਰਕਾਰ ਨੇ ਪਹਿਲੀ ਮਾਰਚ ਤੋਂ ਟੀਕਾਕਰਨ ਦੇ ਅਗਲੇ ਗੇੜ ਨੂੰ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ‘ਚ 60 ਸਾਲ ਤੋਂ ਵੱਧ ਉਮਰ ਤੇ 45 ਸਾਲ ਤੋਂ ਵੱਧ ਦੇ ਬਿਮਾਰ ਲੋਕਾਂ ਨੂੰ ਟੀਕਾ ਲਾਇਆ ਜਾਵੇਗਾ। ਇਹ ਟੀਕਾ ਸਰਕਾਰੀ ਹਸਪਤਾਲਾਂ ‘ਚ ਮੁਫ਼ਤ ਲੱਗੇਗਾ ਜਦਕਿ ਨਿੱਜੀ ਹਸਪਤਾਲਾਂ ‘ਚ ਇਸ ਲਈ ਕੀਮਤ ਅਦਾ ਕਰਨੀ ਹੋਵੇਗੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ