‘ਆਪ’ ‘ਚ ਭਗਵੰਤ ਮਾਨ ਦੀ ਬਾਦਸ਼ਾਹਤ ਮੁੜ ਹੋਈ ਕਾਇਮ

bhagwant mann and arvind kejriwal

ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਮੁੜ ਤੋਂ ‘ਆਪ’ ਵਿੱਚ ਆਪਣੀ ਬਾਦਸ਼ਾਹਤ ਕਾਇਮ ਕਰ ਲਈ ਹੈ। ਉਹ ਕਈ ਚੁਣੌਤੀਆਂ ਤੇ ਉਤਰਾਅ-ਚੜ੍ਹਾਅ ਦੇ ਮਗਰੋਂ ਆਪਣਾ ਰੁਤਬਾ ਉੱਚਾ ਰੱਖਣ ਵਿੱਚ ਕਾਮਯਾਬ ਹੋ ਗਏ ਹਨ। ਕੁਝ ਸਮਾਂ ਪਹਿਲਾਂ ਭਗਵੰਤ ਮਾਨ ਨੇ ਇਸ ਪਾਰਟੀ ਤੋਂ ਵੱਖ ਹੋਣ ਦਾ ਫੈਸਲਾ ਕਰ ਲਿਆ ਸੀ ਪਰ ਸੁਖਪਾਲ ਖਹਿਰਾ ਦੇ ਧੜੇ ਵੱਲੋਂ ਬਗਾਵਤ ਕਰਨ ਤੋਂ ਬਾਅਦ ਭਗਵੰਤ ਮਾਨ ਨੇ ‘ਆਪ’ ਦੀ ਸਿਆਸਤ ਵੱਲੋ ਮੁੜ ਤੋਂ ਆਪਣੀ ਪਕੜ ਕਾਇਮ ਕਰ ਲਈ।

2019 ਦੀਆ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੀ ਸਟਾਰ ਪ੍ਰਚਾਰਕਾਂ ਦੀ ਲਿਸਟ ਵਿੱਚ ‘ਆਪ’ ਨੇ ਭਗਵੰਤ ਮਾਨ ਦਾ ਨਾਂ ਸ਼ਾਮਿਲ ਕਰ ਲਿਆ ਹੈ। ਇਸ ਲਿਸਟ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵਿਚ ਸ਼ਾਮਲ ਹਨ। ਇਸ ਵੇਲੇ ਪੰਜਾਬ ਦੀ ਸਿਆਸਤ ਵਿਚ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਨੂੰ ਚੁਣੌਤੀ ਦੇਵ ਵਾਲਾ ਕੋਈ ਨਹੀਂ ਹੈ।

ਇਹ ਵੀ ਪੜ੍ਹੋ : ਮਜੀਠੀਆ ਨੇ ਯੂਥ ਅਕਾਲੀ ਦਲ ਕਮੇਟੀ ਵਿੱਚ ਵਾਧਾ ਕਰਦਿਆਂ 8 ਯੂਥ ਆਗੂਆਂ ਨੂੰ ਕੀਤਾ ਸ਼ਾਮਲ

ਦਿੱਲੀ ਦੀਆਂ ਸੱਤ ਲੋਕ ਸਭਾ ਸੀਟਾਂ ਉਪਰ 12 ਮਈ ਨੂੰ ਵੋਟਾਂ ਪੈਣੀਆਂ ਹਨ। ਦਿੱਲੀ ਤੋਂ ਕਨਵੀਨਰ ਤੇ ਕੈਬਨਿਟ ਮੰਤਰੀ ਗੋਪਾਲ ਰਾਇ ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ, ਭਗਵੰਤ ਮਾਨ, ਤੇ ਮਨੀਸ਼ ਸਿਸੋਦੀਆ ਤੋਂ ਇਲਾਵਾ ਦਿੱਲੀ ਦੇ ਸਿਹਤ ਮੰਤਰੀ ਇਮਰਾਨ ਹੁਸੈਨ, ਕੈਲਾਸ਼ ਗਹਿਲੋਤ, ਮੰਤਰੀ ਰਾਜਿੰਦਰਪਾਲ ਗੌਤਮ, ਵਿਧਾਇਕ ਸੋਰਭ ਭਾਰਦਵਾਜ, ਰਾਖੀ ਬਿਰਲਾ, ਜਰਨੈਲ ਸਿੰਘ ਤੇ ਸ਼ਹਿਨਾਜ ਹਿੰਦੋਸਤਾਨੀ ਦੇ ਨਾਂ ਸਟਾਰ ਪ੍ਰਚਾਰਕਾਂ ਵਿੱਚ ਸ਼ਾਮਲ ਹਨ। ਉਨ੍ਹਾਂ 40 ਲੋਕਾਂ ਦੇ ਨਾਂ ਇਸ ਸੂਚੀ ਵੀ ਸ਼ਾਮਿਲ ਕਰਕੇ ਚੋਣ ਕਮਿਸ਼ਨ ਨੂੰ ਭੇਜੀ ਹੈ।