ਲੋਕ ਸਭਾ ਚੋਣਾਂ ਤੋਂ ਪਹਿਲਾ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਦਾ ਟਕਸਾਲੀਆਂ ‘ਤੇ ਵਾਰ

sukhbir singh badal

ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਕਸਾਲੀਆਂ ‘ਤੇ ਵਾਰ ਕਰਦਿਆਂ ਕਿਹਾ ਕਿ ਇਹ ਲੀਡਰ ਲੜ ਤਾਂ ਰਹੇ ਹਨ, ਪਰ ਸ਼ਾਇਦ ਹੀ ਮੈਦਾਨ ਵਿੱਚ ਡਟੇ ਰਹਿਣ। ਉਨ੍ਹਾਂ ਕਿਹਾ ਕਿ ਟਕਸਾਲੀ ਤਾਂ ਉਹ ਹੁੰਦਾ ਹੈ ਜੋ ਪਾਰਟੀ ਨਾਲ ਵਫ਼ਾਦਾਰੀ ਕਰੇ। ਪਰ ਇਹ ਲੋਕ ਟਕਸਾਲੀ ਨਹੀਂ, ਬਲਕਿ ਜਾਅਲੀ ਹਨ ਕਿਉਂਕਿ ਇਨ੍ਹਾਂ ਲੀਡਰਾਂ ਨੇ ਪਾਰਟੀ ਦੀ ਪਿੱਠ ‘ਤੇ ਵਾਰ ਕੀਤਾ ਹੈ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਵੱਲੋਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਐਲਾਨੇ ਉਮੀਦਵਾਰ

ਦਰਅਸਲ ਬੀਤੇ ਦਿਨ ਸੁਖਬੀਰ ਬਾਦਲ ਸ੍ਰੀ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਣ ਲਈ ਪੁੱਜੇ ਸਨ। ਇਸੇ ਦੌਰਾਨ ਉਨ੍ਹਾਂ ਉਕਤ ਗੱਲਾਂ ਕਹੀਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਜੇ ਪਾਰਟੀ ਨੇ ਉਨ੍ਹਾਂ ਨੂੰ ਚੋਣ ਲੜਨ ਲਈ ਕਿਹਾ ਤਾਂ ਉਹ ਜ਼ਰੂਰ ਲੜਨਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਾਂਗਰਸ ਤੇ ਆਪ ਸ਼ੁਰੂ ਤੋਂ ਇੱਕਜੁੱਟ ਸਨ ਕਿਉਂਕਿ ਉਹ ਅਕਾਲੀ-ਭਾਜਪਾ ਤੋਂ ਡਰਦੇ ਹਨ।

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਹਾਲੇ ਇਹ ਫੈਸਲਾ ਨਹੀਂ ਹੋਇਆ ਕਿ ਕੌਣ ਕਿੱਥੋਂ ਚੋਣ ਲੜੇਗਾ। ਕੁਝ ਲੋਕ ਮਹਿਜ਼ ਅਫਵਾਹ ਉਡਾ ਰਹੇ ਹਨ। ਉਨ੍ਹਾਂ ਸੁਖਪਾਲ ਖਹਿਰਾ ਨੂੰ ਚੋਣ ਮੈਦਾਨ ‘ਚ ਉਤਰਨ ਲਈ ‘ਬੈਸਟ ਆਫ ਲੱਕ’ ਵੀ ਕਿਹਾ।

Source:AbpSanjha