6 ਸਾਲਾਂ ਬੱਚੀ ਨਾਲ ਕਲਯੁੱਗੀ ਮਾਂ ਦਾ ਖ਼ੌਫਨਾਕ ਕਾਰਾ, ਜਾਣ ਕੇ ਹੋ ਜਾਓਗੇ ਹੈਰਾਨ

Shocking Mother horribly killed her 6 year old baby

ਇਕ ਮਾਂ ਵਲੋਂ ਅਪਣੀ 6 ਸਾਲਾਂ ਬੱਚੀ ਨਾਲ ਅਜਿਹਾ ਕਾਰਾ ਕੀਤਾ ਗਿਆ ਜਿਸ ਬਾਰੇ ਸੁਣ ਕੇ ਹਰ ਕਿਸੇ ਦਾ ਦਿਲ ਕੰਬ ਗਿਆ। ਜਾਣਕਾਰੀ ਅਨੁਸਾਰ ਪੁਲਿਸ ਥਾਣਾ ਰਾਮ ਤੀਰਥ ਵਿੱਚ ਪੈਂਦੇ ਪਿੰਡ ਖਿਆਲਾ ਖੁਰਦ ਵਿੱਚ ਇਕ ਮਾਂ ਵਲੋਂ ਆਪਣੀ 6 ਸਾਲਾਂ ਧੀ ਦੇ ਕਤਲ ਦਾ ਮਾਮਲਾ ਸਾਮਣੇ ਆਇਆ ਹੈ। ਇਸ ਸੰਬੰਧੀ ਥਾਣਾ ਮੁਖੀ ਗੁਰਵਿੰਦਰ ਕੌਰ ਨੇ ਦੱਸਿਆ ਕਿ ਹਰਪ੍ਰੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਜੋ ਕੀ ਚਾਰ ਬੱਚਿਆਂ ਦੀ ਮਾਂ ਹੈ। ਜਿਸ ਨੇ ਅਪਣੀ ਛੋਟੀ ਬੇਟੀ ਅਰਸ਼ਦੀਪ ਕੌਰ ਦੀ ਗਲੇ ਵਿੱਚ ਦਾਤਰ ਮਾਰ ਕੇ ਕਤਲ ਕਰ ਦਿੱਤਾ।

ਅਪਣੇ ਗੁਨਾਹ ਨੂੰ ਲੁਕਾਉਣ ਲਈ ਲਾਸ਼ ਨੂੰ ਘਰੇ ਸਾੜ ਦਿੱਤਾ ਅਤੇ ਅੱਧ ਜਲੀ ਲਾਸ਼ ਨੂੰ ਛੱਪੜ ਵਿੱਚ ਸੁੱਟ ਦਿੱਤਾ। ਸਵੇਰੇ ਘਟਨਾ ਦਾ ਪਤਾ ਲੱਗਣ ਤੇ ਪੁਲਿਸ ਨੂੰ ਸੁਚਿਤ ਕੀਤਾ ਗਿਆ ਅਤੇ ਮੌਕੇ ਤੇ ਹੀ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਿਸ ਤੇ ਕਾਰਵਾਈ ਕਰਦਿਆਂ 302 ਦਾ ਪਰਚਾ ਦਰਜ ਕਰ ਲਿਆ। ਪੁਲਿਸ ਵਲੋਂ ਇਸ ਗੱਲ ਬਾਰੇ ਨਹੀਂ ਦੱਸਿਆ ਗਿਆ ਕੀ ਇਹ ਕਤਲ ਉਸਨੇ ਕਿਓਂ ਕੀਤਾ।

Punjabi News  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ