ਡਰੱਗਸ ਕੇਸ ‘ਚ ਬਾਲੀਵੁੱਡ ਦੀ ਅਦਾਕਾਰਾ ਦੀਪਿਕਾ ਪਾਦੁਕੋਣ ਦਾ ਨਾਂ ਆਇਆ ਸਾਹਮਣੇ, NCB ਦੇ ਸੂਤਰਾਂ ਨੇ ਕੀਤਾ ਕੰਨਫਰਮ

Bollywood actress Deepika involved in Drugs Case

ਸੁਸ਼ਾਂਤ ਸਿੰਘ ਦੀ ਮੌਤ ਨਾਲ ਜੁੜੇ ਡਰੱਗਸ ਕੇਸ ਵਿੱਚ ਕਈ ਹੋਰ ਫਿਲਮ ਸਿਤਾਰਿਆਂ ਦੇ ਨਾਂ ਸਾਹਮਣੇ ਆ ਰਹੇ ਹਨ। ਸੁਸ਼ਾਂਤ ਸਿੰਘ ਦੀ ਮੈਨੇਜਰ ਜਯਾ ਸ਼ਾਹ ਦੀ ਗੱਲਬਾਤ ਵਿੱਚ ਡੀ ਅਤੇ ਕੇ ਦਾ ਜ਼ਿਕਰ ਹੈ। ਐਨਸੀਬੀ ਦੇ ਸੂਤਰਾਂ ਮੁਤਾਬਕ ਡੀ ਦਾ ਮਤਲਬ ਦੀਪਿਕਾ ਪਾਦੁਕੋਣ ਅਤੇ ਕੇ ਯਾਨੀ ਕਰਿਸ਼ਮਾ (ਜਯਾ ਦੀ ਐਸੋਸਿਏਟ) ਹੈ।

ਨਾਰਕੋਟਿਕਸ ਕੰਟਰੋਲ ਬਿਊਰੋ ਨੇ ਸੁਸ਼ਾਂਤ ਦੀ ਸਾਬਕਾ ਮੈਨੇਜਰ ਸ਼ਰੂਤੀ ਮੋਦੀ ਅਤੇ ਉਸਦੀ ਟੈਲੇਂਟ ਮੈਨੇਜਰ ਜਯਾ ਸ਼ਾਹ ਨੂੰ ਸਮੋਵਾਰ ਨੂੰ ਏਜੰਸੀ ਦੇ ਦਫ਼ਤਰ ਪੇਸ਼ ਹੋਣ ਲਈ ਕਿਹਾ।
ਐਨਸੀਬੀ ਨੇ ਮੰਗਲਵਾਰ ਨੂੰ ਜਯਾ ਸ਼ਾਹ ਨੂੰ ਪੁੱਛਗਿੱਛ ਵਾਸਤੇ ਬੁਲਾਇਆ ਹੈ। ਇਸ ਸਮੇਂ ਦੌਰਾਨ ਬਹੁਤ ਸਾਰੇ ਮਹੱਤਵਪੂਰਣ ਖੁਲਾਸੇ ਹੋ ਸਕਦੇ ਹਨ।

ਪੜ੍ਹੋ ਚੈਟ-

D’ to K: ਕੀ ਤੁਹਾਡੇ ਕੋਲ ਮਾਲ ਹੈ?

K’ reply: ਹੈ ਪਰ ਘਰ ‘ਤੇ। ਮੈਂ ਬਾਂਦਰਾ ਵਿਚ ਹਾਂ।

K writes: ਜੇ ਤੁਸੀਂ ਚਾਹੁੰਦੇ ਹੋ, ਮੈਂ ਅਮਿਤ ਨੂੰ ਕਹਿੰਦੀ ਹਾਂ

D writes: ਹਾਂ, ਕ੍ਰਿਪਾ ਕਰਕੇ।

K writes: ਅਮਿਤ ਕੋਲ ਹੈ, ਉਹ ਰੱਖਦਾ ਹੈ।

D writes: ਹੈਸ਼ ਹੈ ਨਾ?

D writes: ਭੰਗ ਨਹੀਂ।

K writes: ਕੋਕੋ ਕੋਲ ਤੁਸੀਂ ਕਦੋਂ ਆ ਰਹੇ ਹੋ?

D writes: 11 ਅਤੇ 12:30 ਦੇ ਵਿਚਕਾਰ।

ਜਾਂਚ ਏਜੇਂਸੀ ਦੇ ਇਕ ਅਧਿਕਾਰੀ ਨੇ ਦੱਸਿਆ ਕੀ ਐਨਸੀਬੀ ਡਰੱਗਸ ਕੇਸ ਨਾਲ ਜੁੜੇ ਮਾਮਲੇ ਦੀ ਜਾਂਚ ਸਬੰਧੀ ਅਦਾਕਾਰਾ ਸਾਰਾ ਅਲੀ ਖਾਨ ਅਤੇ ਰਾਕੁਲਪ੍ਰੀਤ ਸਿੰਘ ਅਤੇ ਫੈਸ਼ਨ ਡਿਜ਼ਾਈਨਰ ਸਿਮੋਨ ਖਾਂਬਟਾ ਨੂੰ ਪੁੱਛਗਿੱਛ ਲਈ ਬੁਲਾਉਣ ਜਾ ਰਹੀ ਹੈ।

ਦੱਸ ਦੇਈਏ ਕਿ ਡਰੱਗਸ ਕੇਸ ਵਿੱਚ ਐਨਸੀਬੀ ਨੇ ਐਕਟਰਸ ਰੀਆ ਚੱਕਰਵਰਤੀ ਅਤੇ ਉਸਦੇ ਭਰਾ ਸ਼ੌਵਿਕ ਚੱਕਰਵਰਤੀ ਸਮੇਤ ਇੱਕ ਦਰਜਨ ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

Punjabi News  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ