ਅੰਮ੍ਰਿਤਸਰ ਵਿੱਖੇ ਅਪਣੇ ਘਰ ਵਿੱਚ ਖੁਦਖੱਸ਼ੀ ਦਾ ਮਾਮਲਾ ਆਇਆ ਸਾਮਣੇ

SHO has attempted suicided

ਅੰਮ੍ਰਿਤਸਰ ਵਿਚ ਪੁਤਲੀਘਰ ਨੇੜੇ ਸਥਿੱਤ ਅਪਣੇ ਘਰ ਵਿਚ ਇਕ ਪੁਲਿਸ ਮੁਲਾਜ਼ਮ ਦੀ ਖੁਦਖੱਸ਼ੀ ਕਾਰਨ ਦਾ ਮਾਮਲਾ ਸਾਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਇੰਸੈਪੈਕਟਰ ਸ਼ਿਵਚਰਨ ਦੇ ਰੂਪ ਵਿੱਚ ਹੋਈ ਹੈ। ਜੋ ਜਲੰਧਰ ਵਿੱਚ ਪੀ ,ਏ ,ਪੀ ਵਿਚ ਚ ਤਾਇਨਾਤ ਸੀ। ਪੁਲਿਸ ਸੂਤਰਾਂ ਅਨੂਸਾਰ ਮ੍ਰਿਤਕ ਨੇ ਅਪਣੀ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਕੇ ਖੁਦਖੱਸ਼ੀ ਕੀਤੀ ਹੈ ਪਤਾ ਲੱਗ ਹੈ ਕੀ ਸ਼ਿਵਚਰਨ ਪ੍ਰਮੋਟ ਹੋ ਕੇ ਡੀ.ਐਸ.ਪੀ ਬਣਨ ਵਾਲਾ ਸੀ। ਇਸ ਘਟਨਾ ਦੀ ਜਾਣਕਾਰੀ ਮਿਲਦੇ ਪੁਲਿਸ ਦੇ ਉੱਚ ਅਧਿਕਾਰੀ ਅਤੇ ਏ.ਐਸ.ਆਈ ਦੇਵਿੰਦਰ ਸਿੰਘ ਮੌਕੇ ਤੇ ਪੁੰਹਚ ਗਏ।

ਇਹ ਵੀ ਪੜੋ :6 ਸਾਲਾਂ ਬੱਚੀ ਨਾਲ ਕਲਯੁੱਗੀ ਮਾਂ ਦਾ ਖ਼ੌਫਨਾਕ ਕਾਰਾ, ਜਾਣ ਕੇ ਹੋ ਜਾਓਗੇ ਹੈਰਾਨ 

ਪੁਲਿਸ ਨੇ ਲਾਸ਼ ਅਤੇ ਸਰਵਿਸ ਰਿਵਾਲਵਰ ਵੀ ਅਪਣੇ ਕਬਜ਼ੇ ਲੈ ਲਏ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੀ ਹੁਣ ਤੱਕ ਦੀ ਜਾਣਕਾਰੀ ਮੁਤਾਬਕ ਸ਼ਿਵਚਰਨ ਨੇਂ ਇਹ ਕਦਮ ਕਿਸੇ ਪੇਰਸ਼ਾਨੀ ਕਰਕੇ ਚਕਿਆ। ਜਿਸ ਦੀ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਮੁਲਾਜ਼ਮ ਦੇ ਦੋ ਪੁੱਤਰ ਵਿਦੇਸ਼ ਵਿੱਚ ਹਨ। ਸ਼ਿਵਚਰਨ ਅੰਮ੍ਰਿਤਸਰ ਵਿਚ ਪੇਸ਼ੀ ਸੈੱਲ ਵਿਚ ਵੀ ਤਇਨਾਤ ਰਹਿ ਚੁੱਕੇ ਹਨ ਅਤੇ ਇਸ ਸਮੇਂ ਉਹੋ ਜਲੰਧਰ ਵਿਚ ਤਾਇਨਾਤ ਸਨ। ਫਿਲਹਾਲ ਪੁਲਿਸ ਅਧਿਕਾਰੀਆਂ ਵਲੋਂ ਮਾਮਲੇ ਦੀ ਗੰਭੀਰਤਾਂ ਨਾਲ ਜਾੰਚ ਕੀਤੀ ਜਾ ਰਹੀ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ