ਪਤੀ ਦੀ ਕੁੱਟਮਾਰ ਤੋਂ ਦੁੱਖੀ ਹੋਈ ਪਤਨੀ ਨੇ ਕੀਤਾ ਵੱਡਾ ਕਾਰਾ

Mohali case

Wife and brother in law has tried to kill a man ਪਤੀ ਦੀ ਕੁੱਟਮਾਰ ਤੋਂ ਦੁੱਖੀ ਪਤਨੀ ਨੇ ਅਪਣੇ ਭਰਾ ਨਾਲ ਮਿਲ ਕੇ ਪਤੀ ਨੂੰ ਜ਼ਖਮੀ ਕਾਰਨ ਦਾ ਮਾਮਲਾ ਸਾਮਣੇ ਆਇਆ ਹੈ। ਦੱਸਣਯੋਗ ਹੈ ਕੀ ਸੈਕਟਰ 25 ਦੀ ਪਾਰਕਿੰਗ ਵਿਚ ਪਤਨੀ ਨੇ ਅਪਣੇ ਭਰਾ ਨਾਲ ਮਿਲ ਕੇ ਹਮਲਾ ਕਰ ਦਿੱਤਾ। ਪਹਿਲਾਂ ਉਸਨੇਂ ਅਪਣੇ ਪਤੀ ਦੀਆਂ ਅੱਖਾਂ ਵਿੱਚ ਮਿਰਚਾਂ ਪਾਇਆਂ ਅਤੇ ਉਸਦੇ ਭਰਾ ਨੇ ਕੈਂਚੀ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਉਹੋ ਜ਼ਖ਼ਮੀ ਹੋ ਗਿਆ। ਜਿਸ ਦੀ ਸੂਚਨਾ ਲੋਕਾਂ ਨੇ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ ਤੇ ਆਕੇ ਜ਼ਖ਼ਮੀ ਦੀਪਕ ਨੂੰ ਛੁਡ਼ਾ ਕੇ ਹੱਸਪਤਾਲ ਭੇਜਿਆ। ਦੀਪਕ ਦੇ ਬਿਆਨ ਤੇ ਪਤਨੀ ਰੇਣੁ ਅਤੇ ਸਾਲੇ ਅੰਕਿਤ ਖਿਲਾਫ ਇਰਾਦਾ ਕਤਲ ਦਾ ਪਰਚਾ ਦਰਜ ਕਰ ਦੋਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜੋ : ਅੰਮ੍ਰਿਤਸਰ ਵਿੱਖੇ ਅਪਣੇ ਘਰ ਵਿੱਚ ਖੁਦਖੱਸ਼ੀ ਦਾ ਮਾਮਲਾ ਆਇਆ ਸਾਮਣੇ

ਇਹ ਘਟਨਾ ਵੀਰਵਾਰ ਦੀ ਹੈ। ਦੀਪਕ ਨੇ ਅਪਣੇ ਬਿਆਨ ਵਿਚ ਦੱਸਿਆ ਕੀ ਉਹੋ 25 ਸੈਕਟਰ ਵਿੱਚ ਇਕ ਦਫਤਰ ਚ ਨੌਕਰੀ ਕਰਦਾ ਹੈ। ਉਸਨੇ ਦੱਸਿਆ ਕੀ ਦੁਪਹਿਰ ਨੂੰ ਉਸਦੀ ਪਤਨੀ ਰੇਣੁ ਦਾ ਫੋਨ ਆਇਆ ਅਤੇ ਦਫਤਰ ਤੋਂ ਬਾਹਰ ਪਾਰਕਿੰਗ ਵਿੱਚ ਆਉਣ ਲਈ ਕਿਹਾ ਜਿੱਥੇ ਮੇਰੀ ਪਤਨੀ ਅਤੇ ਸਾਲਾ ਅੰਕਿਤ ਖੜਾ ਸੀ। ਮੇਰੇ ਆਉਂਦੇ ਮੇਰੀ ਪਤਨੀ ਰੇਣੁ ਅਤੇ ਮੇਰਾ ਸਾਲਾ ਅੰਕਿਤ ਮੇਰੇ ਨਾਲ ਬਹਿਸ ਕਾਰਨ ਲੱਗੇ। ਇਨ੍ਹੇਂ ਵਿੱਚ ਮੇਰੇ ਸਾਲੇ ਨੇ ਕੈਂਚੀ ਕੱਢ ਕੇ ਮੇਰੀ ਗਰਦਾਨ ਤੇ ਮਾਰੀ ਗਰਦਾਨ ਵਿੱਚੋ ਖ਼ੂਨ ਨਿਕਲਣ ਕਰਕੇ ਮੈਂ ਜ਼ਮੀਨ ਤੇ ਡਿੱਗ ਪਿਆ। ਇਸ ਦੋਰਾਨ ਲੋਕ ਇਕੱਠੇ ਹੋ ਗਏ ਅਤੇ ਵਿਚ ਬਚਾ ਕਾਰਨ ਲੱਗੇ। ਲੋਕਾਂ ਨੇ ਇਸ ਦੀ ਸੂਚਨਾਂ ਪੁਲਿਸ ਨੂੰ ਦਿੱਤੀ 10 ਮਿੰਟ ਬਾਅਦ ਸੂਚਨਾ ਮਿਲਣ ‘ਤੇ ਪਹੁੰਚੇ ਟ੍ਰੈਫਿਕ ਕਾਮਿਆਂ ਨੇ ਮੈਨੂੰ ਛੁਡਵਾਇਆ ਅਤੇ ਹਸਪਤਾਲ ਦਾਖਲ ਕਰਵਾਇਆ। ਪੁਲਸ ਵਲੋਂ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ