Poisonous Liquor News: ਜ਼ਹਿਰੀਲੀ ਸ਼ਰਾਬ ਮਾਮਲੇ ਨੂੰ ਲੈ ਕੇ ਕਾਂਗਰਸ ਵਿਧਾਇਕ ਇੰਦਰਬੀਰ ਸਿੰਘ ਨੇ ਘੇਰੀ ਸ਼੍ਰੋਮਣੀ ਅਕਾਲੀ ਦਲ

congress-mla-inderbir-singh-besieges-sad-over-poisonous-liquor-issue
Poisonous Liquor News: ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਸਲੇ ‘ਤੇ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ। ਅਜਿਹੇ ‘ਚ ਅੰਮ੍ਰਿਤਸਰ ਤੋਂ ਕਾਂਗਰਸੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆਂ ਨੇ ਜ਼ਹਿਰੀਲੀ ਸ਼ਰਾਬ ਦੇ ਮੁੱਦੇ ‘ਤੇ ਅਕਾਲੀ ਦਲ ਵੱਲੋਂ ਲਾਏ ਜਾ ਰਹੇ ਇਲਜ਼ਾਮਾਂ ‘ਤੇ ਪਲਟਵਾਰ ਕੀਤਾ ਹੈ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਇਸ ਦੁਖਾਂਤ ‘ਤੇ ਸਿਆਸਤ ਨਹੀਂ ਕਰਨੀ ਚਾਹੀਦੀ।

ਇਹ ਵੀ ਪੜ੍ਹੋ: Amritsar Sex Racket News: ਅੰਮ੍ਰਿਤਸਰ ਪੁਲਿਸ ਨੇ ਕੀਤਾ ਦੇਹ ਵਪਾਰ ਦਾ ਪਰਦਾਫਾਸ਼, 2 ਵਿਦੇਸ਼ੀ ਔਰਤਾਂ 9 ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ

ਦਸ ਸਾਲ ਅਕਾਲੀ ਦਲ ਦੇ ਵਿਧਾਇਕ ਰਹਿ ਚੁੱਕੇ ਬੁਲਾਰੀਆ ਨੇ ਸਿੱਧੇ ਤੌਰ ‘ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ‘ਤੇ ਤਿੱਖੇ ਸ਼ਬਦੀ ਵਾਰ ਕੀਤੇ। ਸੁਖਬੀਰ ਬਾਦਲ ‘ਤੇ ਬੋਲਦਿਆਂ ਬੁਲਾਰੀਆਂ ਨੇ ਕਿਹਾ “ਅੱਜ ਸੁਖਬੀਰ ਇਸ ਮੁੱਦੇ ‘ਤੇ ਗੱਲ ਕਰ ਰਹੇ ਹਨ ਤੇ ਇੱਕ ਸਮਾਂ ਸੀ ਮੈਂ ਖੁਦ ਸੁਣਿਆ ਜਦੋਂ ਸੁਖਬੀਰ ਆਪਣੇ ਵਿਧਾਇਕਾਂ ਨੂੰ ਕਹਿੰਦੇ ਰਹੇ ਕਿ ਆਪਣੇ ਵਰਕਰਾਂ ਦੀ ਬਾਂਹ ਫੜ੍ਹੋ ਤੇ ਉਨ੍ਹਾਂ ਨੂੰ ਆਪੋ-ਆਪਣੇ ਪਿੰਡਾਂ ‘ਚ ਅਜਿਹੇ ਕੰਮ ਕਰਨ ਦਿਉ।”

ਉਨ੍ਹਾਂ ਕਿਹਾ ਸੁਖਬੀਰ ਉਪ ਮੁੱਖ ਮੰਤਰੀ ਹੁੰਦਿਆਂ ਸਟੇਜਾਂ ਤੋਂ ਬਿਆਨ ਦਿੰਦੇ ਰਹੇ ਕਿ ਬਿਜਲੀ ਚੋਰੀ ਕਰੋ, ਮੋਟਰਸਾਈਕਲਾਂ ਦੇ ਕਾਗਜ਼ ਬਣਾਉਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਪੇਂਡੂ ਤੇ ਸ਼ਹਿਰੀ ਖਿੱਤੇ ਦੇ ਹਾਲਾਤ ਵੱਖੋ-ਵੱਖ ਹਨ। ਬੁਲਾਰੀਆ ਨੇ ਅਕਾਲੀ ਦਲ ਨੂੰ ਸਵਾਲ ਕੀਤਾ ਕਿ ਕੀ ਤਰਨ ਤਾਰਨ ਹਲਕੇ ‘ਚ ਵਿਰਸਾ ਸਿੰਘ ਵਲਟੋਹਾ ਸ਼ਰਾਬ ਦਾ ਕਾਰੋਬਾਰ ਨਹੀਂ ਕਰਦਾ ਰਿਹਾ? ਬੁਲਾਰੀਆ ਨੇ ਇਲਜ਼ਾਮ ਲਾਏ ਕਿ ਜਿੰਨਾ ਵੱਡਾ ਸ਼ਰਾਬ ਦਾ ਕਾਰੋਬਾਰ ਬਿਕਰਮ ਮਜੀਠੀਆ ਦੇ ਹਲਕੇ ‘ਚ ਚਲਦਾ ਰਿਹਾ ਉਸ ਨੇ ਸਾਰੇ ਰਿਕਾਰਡ ਤੋੜ ਦਿੱਤੇ ਹੋਣਗੇ। ਅਜਿਹੇ ‘ਚ ਸੁਖਬੀਰ ਬਾਦਲ ਹੁਣਾਂ ਨੂੰ ਇਹ ਸ਼ੋਭਾ ਨਹੀਂ ਦਿੰਦਾ ਕਿ ਅੱਜ ਉਹ ਕੈਪਟਨ ਅਮਰਿੰਦਰ ਸਿੰਘ ‘ਤੇ ਅਜਿਹੇ ਇਲਜ਼ਾਮ ਲਾਉਣ।

Amritsar News in Punjabi  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ