Amritsar Sex Racket News: ਅੰਮ੍ਰਿਤਸਰ ਪੁਲਿਸ ਨੇ ਕੀਤਾ ਦੇਹ ਵਪਾਰ ਦਾ ਪਰਦਾਫਾਸ਼, 2 ਵਿਦੇਸ਼ੀ ਔਰਤਾਂ 9 ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ

sex-racket-in-amritsar-2-foreign-girls-arrested

Amritsar Sex Racket News: ਅੰਮ੍ਰਿਤਸਰ ਦੇ ਮਾਲ ਰੋਡ ਇਲਾਕੇ ਵਿਚ ਸਥਿਤ ਇਕ ਹੋਟਲ ਵਿਚ ਚੱਲ ਰਹੇ ਅੰਤਰਰਾਸ਼ਟਰੀ ਦੇਹ ਵਪਾਰ ਦੇ ਅੱਡੇ ਦਾ ਪੁਲਸ ਨੇ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿਚ ਪੁਲਸ ਨੇ ਦੋ ਵਿਦੇਸ਼ੀ ਕੁੜੀਆਂ ਸਣੇ 9 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਕੁੜੀਆਂ ਉਜਬੇਕਿਸਤਾਨ ਤੋਂ ਆਈਆਂ ਸਨ ਜਿਨ੍ਹਾਂ ਨੂੰ ਦਿੱਲੀ ਵਿਚ ਰਹਿਣ ਵਾਲੀ ਇਕ ਜਨਾਨੀ ਨੇ ਅੰਮ੍ਰਿਤਸਰ ਭੇਜਿਆ ਸੀ ਅਤੇ ਬਾਅਦ ਵਿਚ ਇਨ੍ਹਾਂ ਨੂੰ ਇਕ ਗੈਰ ਕਾਨੂੰਨੀ ਸਪਾ ਸੈਂਟਰ ਵਿਚ ਲਗਾ ਦਿੱਤਾ ਗਿਆ, ਜਿੱਥੇ ਉਨ੍ਹਾਂ ਤੋਂ ਦੇਹ ਵਪਾਰ ਦਾ ਧੰਦਾ ਕਰਵਾਇਆ ਜਾਂਦਾ ਸੀ।

ਇਹ ਵੀ ਪੜ੍ਹੋ: Kisan Mazdoor Sangharsh: ਵਰ੍ਹਦੇ ਮੀਂਹ ਵਿੱਚ ਕਿਸਾਨਾਂ ਅਤੇ ਮਜਦੂਰਾਂ ਨੇ ਜਾਰੀ ਰੱਖਿਆ ਰੋਸ ਪ੍ਰਦਰਸ਼ਨ

ਇਸ ਦੀ ਸੂਚਨਾ ਜਦੋਂ ਪੁਲਸ ਨੂੰ ਮਿਲੀ ਤਾਂ ਪੁਲਸ ਨੇ ਇਸ ਹੋਟਲ ਵਿਚ ਦਬਿਸ਼ ਕੀਤੀ, ਜਿੱਥੇ ਉਨ੍ਹਾਂ ਨੂੰ ਦੋ ਵਿਦੇਸ਼ੀ ਕੁੜੀਆਂ ਸਣੇ ਇਥੇ ਆਏ ਹੋਰ 9 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਇਨ੍ਹਾਂ ਵਿਚ ਹੋਟਲ ਦਾ ਮਾਲਕ ਵੀ ਸ਼ਾਮਲ ਹੈ। ਇਸ ਸੰਬੰਧੀ ਪੁਲਸ ਦਾ ਕਹਿਣਾ ਹੈ ਕਿ ਸਪਾ ਸੈਂਟਰ ਦੀ ਆੜ ਵਿਚ ਦੇਹ ਵਪਰਾ ਦਾ ਧੰਦਾ ਕੀਤਾ ਜਾ ਰਿਹਾ ਸੀ, ਜਿੱਥੇ ਪੁਲਸ ਨੇ ਦੋ ਵਿਦੋਸ਼ੀ ਕੁੜੀਆਂ ਦੇ ਨਾਲ-ਨਾਲ ਹੋਟਲ ਦੇ ਮਾਲਕ ਨੂੰ ਵੀ ਗ੍ਰਿਫਤਾਰ ਕੀਤਾ ਹੈ। ਪੁਲਸ ਮੁਤਾਬਕ ਇਨ੍ਹਾਂ ਕੁੜੀਆਂ ਨੂੰ ਗਰੀਬੀ ਕਾਰਣ ਭਾਰਤ ਲਿਆਂਦਾ ਗਿਆ ਸੀ ਅਤੇ ਇਥੇ ਇਨ੍ਹਾਂ ਨੂੰ ਦੇਹ ਵਪਾਰ ਧੱਕ ਦਿੱਤਾ ਗਿਆ।

Amritsar News in Punjabi  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ