Amritsar Shine Ielts Centre News: ਲਾਕਡਾਊਨ ਦੌਰਾਨ ਵੀ ਚੱਲ ਰਿਹਾ ਸੀ ਆਈਲੈਟਸ ਸੈਂਟਰ, ਛਾਪੇ ਦੌਰਾਨ ਸੈਂਟਰ ਦੇ ਮਾਲਕ ਤੇ ਕੀਤਾ ਪਰਚਾ ਦਰਜ

amritsar-shine-ielts-centre-open-despite-strict-lockdown
Amritsar Ielts Centre News: ਸੂਬੇ ‘ਚ ਕੋਰੋਨਾ ਕਾਲ ਕਰਕੇ ਸਾਰੇ ਸਕੂਲ, ਕਾਲਜ, ਇੰਸਟੀਚਿਊਟ ਸਣੇ ਸਾਰੇ ਕੋਚਿੰਗ ਸੈਂਟਰ ਅਜੇ ਵੀ ਬੰਦ ਹਨ। ਬੇਸ਼ੱਕ ਸਰਕਾਰਾਂ ਨੇ ਹੁਣ ਹੌਲੀ-ਹੌਲੀ ਕੁਝ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ, ਪਰ ਵਿਦਿਅਕ ਅਦਾਰੇ ਅਜੇ ਵੀ ਬੰਦ ਹੀ ਹਨ ਪਰ ਸਰਕਾਰ ਵੱਲੋਂ ਜਾਰੀ ਨਿਯਮਾਂ ਨੂੰ ਕਿੱਲੀ ‘ਤੇ ਟੰਗ ਕੇ ਕੁਝ ਕੋਚਿੰਗ ਸੈਂਟਰ ਆਪਣਾ ਮੁਨਾਫਾ ਕਮਾਉਣ ‘ਚ ਲੱਗੇ ਹੋਏ ਹਨ।

ਇਹ ਵੀ ਪੜ੍ਹੋ: SGPC Harcharan Singh Death News: SGPC ਦੇ ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਤਾਜ਼ਾ ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਦੇ ਰਣਜੀਤ ਐਵੇਨਿਊ ‘ਚ ਸ਼ਾਈਨ ਆਈਲੈਟਸ ਸੈਂਟਰ ‘ਤੇ ਪੁਲਿਸ ਨੇ ਉਸ ਸਮੇਂ ਛਾਪਾ ਮਾਰਿਆ ਜਦੋਂ ਕੋਰੋਨਾ ਕਰਕੇ ਇਹ ਸੈਂਟਰ ਨਾਜਾਇਜ਼ ਤਰੀਕੇ ਨਾਲ ਚੱਲ ਰਿਹਾ ਸੀ। ਸਥਾਨਕ ਪੁਲਿਸ ਨੇ ਇੱਥੇ 60 ਵਿਦਿਆਰਥੀ ਪੜ੍ਹਦੇ ਫੜੇ, ਜਿਨ੍ਹਾਂ ਦੇ ਫੋਨ ਵੀ ਪੁਲਿਸ ਨੇ ਜ਼ਬਤ ਕਰ ਲਏ। ਉਧਰ, ਪੁਲਿਸ ਨੇ ਆਈਲੈਟਸ ਸੈਂਟਰ ਦੇ ਮਾਲਕ ਖਿਲਾਫ ਮਾਮਲਾ ਦਰਜ ਕਰਕੇ ਬੱਚਿਆਂ ਨੂੰ ਘਰ ਭੇਜ ਦਿੱਤਾ। ਪੁਲਿਸ ਵੱਲੋਂ ਅੱਗੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।

Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ