Corona Alert in Amritsar: ਲੁਧਿਆਣਾ ਦੇ ACP ਦੀ ਪੋਜ਼ੀਟਿਵ ਰਿਪੋਰਟ ਨੂੰ ਲੈ ਕੇ ਅੰਮ੍ਰਿਤਸਰ ਦੀ ਪੁਲਿਸ ਹੋਈ ਚੌਕਸ

amritsar-police-alert-to-ludhiana-acps-positive-report

Corona Alert in Amritsar: ਲੁਧਿਆਣਾ ਵਿਖੇ ਪੰਜਾਬ ਪੁਲਸ ਦੇ ਏ. ਸੀ. ਪੀ. ਅਨਿਲ ਕੋਹਲੀ ਦੇ Corona ਪਾਜ਼ੀਟਿਵ ਹੋਣ ਤੋਂ ਬਾਅਦ ਹੁਣ ਪੰਜਾਬ ਪੁਲਸ ਆਪਣੇ ਮੁਲਾਜ਼ਮਾਂ ਦਾ ਮੈਡੀਕਲ ਕਰਵਾਉਣ ਜਾ ਰਹੀ ਹੈ। ਇਸੇ ਤਹਿਤ ਇਸ ਦੀ ਕੋਸ਼ਿਸ਼ ਅੱਜ ਅੰਮ੍ਰਿਤਸਰ ਪੁਲਸ ਵੱਲੋਂ ਸ਼ੁਰੂ ਕੀਤੀ ਗਈ, ਜਿਸ ‘ਚ ਸਾਰੇ ਮੁਲਾਜ਼ਮਾਂ ਦੇ ਟੈਸਟ ਕੀਤੇ ਜਾ ਰਹੇ ਹਨ। ਇਸ ਦੌਰਾਨ ਸੇਵਾ ‘ਚ ਕੰਮ ਕਰ ਰਹੇ ਪੁਲਸ ਮੁਲਾਜ਼ਮਾਂ ਨੂੰ ਅੱਜ ਇਕ ਸਨਮਾਨ ਭੇਂਟ ਕੀਤਾ ਗਿਆ, ਜਿਨ੍ਹਾਂ ਦੀ ਲੰਬੇ ਸਮੇਂ ਤੋਂ ਆਪਣੇ ਘਰਾਂ ‘ਚ ਰਾਸ਼ਨ ਬਣਾ ਕੇ ਲੋਕਾਂ ‘ਚ ਵੰਡਿਆ ਹੈ।

amritsar-police-alert-to-ludhiana-acps-positive-report

ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪੁਲਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਪੁਲਸ ਵਾਲੇ ਨਾ ਚਾਹੁੰਦੇ ਹੋਏ ਵੀ ਲੋਕਾਂ ਨੂੰ ਮਿਲ ਰਹੇ ਹਨ। ਇਸ ਵਿਚਾਲੇ Coronavirus ਦਾ ਖਤਰਾ ਸਭ ਤੋਂ ਵਧ ਹੈ। ਇਸੇ ਨੂੰ ਲੈ ਕੇ ਹੁਣ ਵਿਸ਼ੇਸ਼ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਕਿਵੇਂ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਤਹਿਤ ਹੀ ਆਉਣ ਵਾਲੇ ਸਮੇਂ ‘ਚ ਲਾਕ ਡਾਊਨ ‘ਚ ਹੋਰ ਸਖਤੀ ਤੇਜ਼ ਕਰ ਦਿੱਤੀ ਜਾਵੇਗੀ।

Amritsar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ