Corona in Sangrur: ਸੰਗਰੂਰ ਵਿੱਚ 33 ਨਵੇਂ Corona ਕੇਸਾਂ ਦੀ ਹੋਈ ਪੁਸ਼ਟੀ, ਮਰੀਜ਼ ਦੀ ਗਿਣਤੀ ਹੋਈ 90 ਤੋਂ ਪਾਰ

33-corona-positive-new-cases-in-sangrur

Corona in Sangrur: Coronavirus ਵਰਗੀ ਭਿਆਨਕ ਮਹਾਂਮਾਰੀ ਨੇ ਸੰਗਰੂਰ ਨੂੰ ਪੂਰੀ ਤਰ੍ਹਾਂ ਆਪਣੀ ਲਪੇਟ ‘ਚ ਲੈ ਲਿਆ ਹੈ। ਜ਼ਿਲੇ ਅੰਦਰ ਮੰਗਲਵਾਰ ਨੂੰ ਉਸ ਸਮੇਂ Corona ਦਾ ਧਮਾਕਾ ਹੋਇਆ, ਜਦੋਂ ਇੱਕੋ ਦਿਨ 33 ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ। ਮੰਗਲਵਾਰ ਦੀ ਸਵੇਰ ਨੂੰ 22 Corona ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਤੋਂ ਬਾਅਦ ਦੇਰ ਰਾਤ ਪ੍ਰਾਪਤ ਹੋਈ 92 ਨਮੂਨਿਆਂ ਦੀਆਂ ਰਿਪੋਰਟਾਂ ‘ਚ 11 ਹੋਰ ਲੋਕਾਂ ‘ਚ Coronavirus ਦੀ ਪੁਸ਼ਟੀ ਕੀਤੀ ਗਈ, ਜਿਸ ਤੋਂ ਬਾਅਦ ਇੱਕੋ ਦਿਨ ਦਾ ਅੰਕੜਾ 33 ਤੱਕ ਪੁੱਜ ਗਿਆ, ਜਿਸ ਤੋਂ ਬਾਅਦ ਜ਼ਿਲ੍ਹੇ ਅੰਦਰ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 95 ‘ਤੇ ਪੁੱਜ ਗਈ ਹੈ।

33-corona-positive-new-cases-in-sangrur

 

ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵਲੋਂ Coronavirus ਕਾਰਨ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਕੀਤੇ ਜਾ ਰਹੇ ਪ੍ਰਬੰਧਾਂ ਤਹਿਤ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵਲੋਂ ਕੋਵਿਡ ਕੇਅਰ ਸੈਂਟਰ ਦਾ ਦੌਰਾ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਕੋਵਿਡ ਕੇਅਰ ਸੈਂਟਰ ‘ਚ 800 ਮਰੀਜ਼ਾਂ ਨੂੰ ਸੰਭਾਲਣ ਲਈ ਪ੍ਰਬੰਧ ਪੂਰੀ ਤਰ੍ਹਾਂ ਤਿਆਰ ਹਨ ਅਤੇ ਆਕਸੀਜਨ ਦੇ ਵੀ 50 ਸਿਲੰਡਰ ਪਹੁੰਚਾਏ ਜਾ ਚੁੱਕੇ ਹਨ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।