Corona in America: ਅਮਰੀਕਾ ਵਿੱਚ 12 ਲੱਖ ਤੋਂ ਜਿਆਦਾ ਲੋਕ Corona Positive, ਮੌਤ ਦਾ ਅੰਕੜਾ 71 ਹਜ਼ਾਰ ਤੋਂ ਪਾਰ

coronavirus-outbreak-in-america
Corona in America: ਅਮਰੀਕਾ ਵਿਚ Coronavirus (COVID-19) ਕਾਰਨ ਹੁਣ ਤੱਕ 71,031 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਥੇ 12,03,673 ਲੋਕ Corona ਦੀ ਲਪੇਟ ਵਿਚ ਹਨ। ਇੱਥੇ ਪਿਛਲੇ 24 ਘੰਟਿਆਂ ਦੌਰਾਨ 2,333 ਹੋਰ ਲੋਕਾਂ ਦੀ ਮੌਤ ਹੋਈ ਹੈ। ਹਾਲਾਂਕਿ ਪਿਛਲੇ ਦਿਨਾਂ ਵਿਚ ਮੌਤ ਅੰਕੜਾ ਕੁਝ ਘੱਟ ਹੋਣ ਨਾਲ ਆਸ ਹੋ ਰਹੀ ਸੀ ਕਿ Corona ਦਾ ਕਹਿਰ ਹੁਣ ਘੱਟ ਗਿਆ ਹੈ ਪਰ ਇਕ ਵਾਰ ਫਿਰ ਮੌਤ ਅੰਕੜਾ ਵੱਧ ਗਿਆ ਹੈ।

ਇਹ ਵੀ ਪੜ੍ਹੋ: Corona in Singapore: ਸਿੰਗਾਪੁਰ ਵਿੱਚ ਭਾਰਤੀਆਂ ਲਈ ਮਾੜੀ ਖ਼ਬਰ, 4800 ਭਾਰਤੀ ਨਿੱਕਲੇ Corona Positive

ਜੌਹਨ ਹੌਪਿੰਕਸ ਯੂਨੀਵਰਸਿਟੀ ਮੁਤਾਬਕ, ਅਮਰੀਕਾ ਵਿਚ Corona ਕਾਰਨ ਮਰਨ ਵਾਲਿਆਂ ਦੀ ਗਿਣਤੀ 71,031 ਹੋ ਗਈ ਹੈ। ਉਂਝ ਅਮਰੀਕਾ ਦਾ ਸੂਬਾ ਨਿਊਯਾਰਕ Corona ਦੀ ਸਭ ਤੋਂ ਵੱਧ ਮਾਰ ਝੱਲ ਰਿਹਾ ਹੈ। ਰਾਸ਼ਟਰਪਤੀ ਟਰੰਪ ਵਲੋਂ ਲੋਕਾਂ ਨੂੰ ਥੋੜ੍ਹੀ ਢਿੱਲ ਵੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਜੇ ਅਸੀਂ ਹੋਰ ਢੰਗ ਨਾਲ ਕੋਰੋਨਾ ਨਾਲ ਨਜਿੱਠਦੇ ਤਾਂ ਮਰਨ ਵਾਲਿਆਂ ਦੀ ਗਿਣਤੀ ਇਸ ਤੋਂ ਕਿਤੇ ਵੱਧ ਹੁੰਦੀ। ਸ਼ਾਇਦ ਹੁਣ ਤਕ 20 ਲੱਖ ਤੋਂ ਵੱਧ ਲੋਕ ਮਰ ਚੁੱਕੇ ਹੁੰਦੇ ਪਰ ਅਸੀਂ ਕੋਰੋਨਾ ਨੂੰ ਰੋਕਣ ਲਈ ਹਰ ਸੰਭਵ ਕਦਮ ਚੁੱਕੇ ਹਨ ਤੇ ਹੁਣ ਕੰਮ ‘ਤੇ ਵਾਪਸ ਆਉਣ ਦਾ ਸਮਾਂ ਆ ਗਿਆ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ