ਕੁਸ਼ਤੀ ਮੁਕਾਬਲਾ ਵੇਖ ਪਰਤ ਰਹੇ 3 ਨੌਜਵਾਨਾਂ ਦੀ ਮੌਤ , ਭਾਖੜਾ ਨਹਿਰ ‘ਚ ਡਿੱਗੀ ਕਾਰ

3 youngster died as car falls in bhakra canal

ਇੱਥੇ ਬੁੰਗਾ ਸਾਹਿਬ ਨੇੜੇ ਕਾਰ ਭਾਖੜਾ ਨਹਿਰ ਵਿੱਚ ਡਿੱਗਣ ਨਾਲ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਮੰਗਲਵਾਰ ਦੇ ਰਾਤ ਵਾਪਰਿਆ। ਮ੍ਰਿਤਕਾਂ ਵਿੱਚ ਨੇੜਲੇ ਪਿੰਡ ਅਟਾਰੀ ਦੇ ਜੀਵਨ ਕੁਮਾਰ, ਪ੍ਰਦੀਪ ਕੁਮਾਰ ਤੇ ਅਮਰੀਕ ਸਿੰਘ ਸ਼ਾਮਲ ਹਨ।

ਹਾਸਲ ਜਾਣਕਾਰੀ ਮੁਤਾਬਕ ਤਿੰਨ ਨੌਜਵਾਨ ਪਿੰਡ ਨਿਮੋਹ ਤੋਂ ਕੁਸ਼ਤੀਆਂ ਦਾ ਮੁਕਾਬਲਾ ਵੇਖ ਕੇ ਪਰਤ ਰਹੇ ਸੀ। ਬੁੰਗਾ ਸਾਹਿਬ ਨੇੜੇ ਕਾਰ ਭਾਖੜਾ ਨਹਿਰ ਵਿੱਚ ਡਿੱਗ ਗਈ ਤੇ ਤਿੰਨੇ ਨੌਜਵਾਨਾਂ ਦੀ ਮੌਤ ਹੋ ਗਈ। ਅੱਜ ਤਿੰਨਾਂ ਦੀਆਂ ਲਾਸ਼ਾਂ ਨਹਿਰ ਵਿੱਚੋਂ ਕੱਢ ਲਈਆਂ ਗਈਆਂ ਹਨ।

ਜੀਵਨ ਆਪਣੇ ਪਿੰਡ ਦੇ ਸਕੂਲ ਵਿੱਚ 12ਵੀਂ ਦਾ ਵਿਦਿਆਰਥੀ ਸੀ। ਅਮਰੀਕ ਨੰਗਲ ਆਈਟੀਆਈ ਤੋਂ ਡਿਪਲੋਮਾ ਕਰ ਰਿਹਾ ਸੀ ਜਦੋਂਕਿ ਪਰਦੀਪ ਹਿਮਾਚਲ ਪ੍ਰਦੇਸ਼ ਦੀ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ।

Source:AbpSanjha