Corona in Mohali: ਮੋਹਾਲੀ ਵਿੱਚ Corona ਨੇ ਦਿੱਤੀ ਫਾਰ ਦਸਤਕ, ਇਕ ਨਵੇਂ ਕੇਸ ਨੂੰ ਲਾ ਕੇ ਕੁੱਲ ਮਰੀਜ਼ਾਂ ਦੋ ਗਿਣਤੀ ਹੋਈ 107

new-coronavirus-case-in-mohali
Corona in Mohali: ਮੋਹਾਲੀ ਜ਼ਿਲ੍ਹੇ ‘ਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਦੀ ਪੁਸ਼ਟੀ ਕੀਤੀ ਗਈ ਹੈ। ਸ਼ਹਿਰ ਦੇ ਸੈਕਟਰ-71 ਦੇ ਇਕ 32 ਸਾਲਾ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਉਕਤ ਵਿਅਕਤੀ ਦਿੱਲੀ ਦੇ ਇਕ ਬੈਂਕ ‘ਚ ਕੰਮ ਕਰਦਾ ਸੀ ਅਤੇ ਦਿੱਲੀ ਤੋਂ ਮੋਹਾਲੀ ਪਰਤਿਆ ਸੀ। 24 ਮਈ ਨੂੰ ਉਕਤ ਵਿਅਕਤੀ ਦੇ ਕੋਰੋਨਾ ਸਬੰਧੀ ਟੈਸਟ ਲਏ ਗਏ ਸਨ, ਜਿਸ ਦੌਰਾਨ ਬੁੱਧਵਾਰ ਨੂੰ ਉਸ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ।

ਇਹ ਵੀ ਪੜ੍ਹੋ: Corona in Chandigarh: ਚੰਡੀਗੜ੍ਹ ਦੀ ਬਾਪੂਧਾਮ ਕਾਲੋਨੀ ਵਿੱਚ ਇਕੱਠ ਹੋਣ ਤੇ ਪੁਲਿਸ ਕੀਤੀ ਲਾਠੀਚਾਰਜ

ਇਸ ਨਵੇਂ ਮਾਮਲੇ ਤੋਂ ਬਾਅਦ ਮੋਹਾਲੀ ਜ਼ਿਲ੍ਹੇ ਅੰਦਰ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 107 ਤੱਕ ਪਹੁੰਚ ਗਈ ਹੈ। ਦੱਸ ਦੇਈਏ ਕਿ ਥੋੜ੍ਹੇ ਦਿਨ ਪਹਿਲਾਂ ਮੋਹਾਲੀ ਵਾਸੀਆਂ ਲਈ ਰਾਹਤ ਭਰੀ ਖਬਰ ਸਾਹਮਣੇ ਆਈ ਸੀ ਕਿ ਮੋਹਾਲੀ ਜ਼ਿਲ੍ਹਾ ਕੋਰੋਨਾ ਮੁਕਤ ਹੋ ਗਿਆ ਹੈ ਅਤੇ ਸਾਰੇ ਕੋਰੋਨਾ ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਪਰ ਕੋਰੋਨਾ ਦੇ ਕਹਿਰ ਤੋਂ ਮੋਹਾਲੀ ਜ਼ਿਆਦਾ ਦੇਰ ਬਚ ਨਹੀਂ ਸਕਿਆ ਅਤੇ 25 ਮਈ ਨੂੰ ਜ਼ਿਲ੍ਹੇ ਦੇ ਨਵਾਂਗਾਓਂ ਦੀ 29 ਸਾਲਾ ਔਰਤ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ। ਇਸ ਤੋਂ ਬਾਅਦ ਹੁਣ ਬੁੱਧਵਾਰ ਨੂੰ ਸੈਕਟਰ-71 ‘ਚ ਕੋਰੋਨਾ ਦਾ ਇਕ ਹੋਰ ਮਾਮਲਾ ਸਾਹਮਣੇ ਆ ਗਿਆ ਹੈ।

Chandigarh News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ